ਦੱਖਣੀ ਕੋਰੀਆ 'ਚ ਕੋਰੋਨਾ ਦੇ 76 ਨਵੇਂ  ਮਾਮਲੇ, 9,037 ਪਹੁੰਚਿਆ ਅੰਕੜਾ

03/24/2020 11:11:51 AM

ਸਿਓਲ (ਬਿਊਰੋ): ਕੇਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਵਰ੍ਹਾਇਆ ਹੋਇਆ ਹੈ।ਕੋਰੋਨਾ ਦੇ ਖੌਫ ਕਾਰਨ ਭਾਰਤ ਸਮੇਤ ਜ਼ਿਆਦਾਤਰ ਦੇਸ਼ ਲੌਕਡਾਊਨ ਹੋ ਚੁੱਕੇ ਹਨ। ਦੱਖਣੀ ਕੋਰੀਆ ਨੇ ਮੰਗਲਵਾਰ ਨੂੰ 76 ਨਵੇਂ ਕੋਰੋਨਾਵਾਇਰਸ ਮਾਮਲਿਆਂ ਦੀ ਸੂਚਨਾ ਦਿੱਤੀ। ਇਸ ਵਿਚ ਦੱਸਿਆ ਗਿਆ ਕਿ ਇਸ ਨਾਲ ਨਵੇਂ ਇਨਫੈਕਸ਼ਨਾਂ ਵਿਚ ਗਿਰਾਵਟ ਦਾ ਰਵੱਈਆ ਬਣਦਾ ਦਿੱਸ ਰਿਹਾ ਹੈ। ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਚੀਨ ਦੇ ਬਾਹਰ ਏਸ਼ੀਆ ਵਿਚ ਕੋਰੋਨਾਵਾਇਰਸ ਦੇ ਪ੍ਰਕੋਪ ਦਾ ਸਭ ਤੋਂ ਵੱਧ ਖਤਰਾ ਫੈਲ ਰਿਹਾ ਹੈ। ਉਸ ਦੀ ਗਤੀ ਹੌਲੀ ਹੋ ਸਕਦੀ ਹੈ। ਕੋਰੋਨਾ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ KCDC) ਦੇ ਮੁਤਾਬਕ ਦੈਨਿਕ ਟੈਲੀ ਨੇ ਦੇਸ਼ ਦੇ ਕੁੱਲ ਇਨਫੈਕਸ਼ਨਾਂ ਨੂੰ 9,037 ਤੱਕ ਪਹੁੰਚਾ ਦਿੱਤਾ। 

ਮਰਨ ਵਾਲਿਆਂ ਦੀ ਗਿਣਤੀ 120 ਹੋ ਗਈ। ਇਹ 13ਵਾਂ ਦਿਨ ਹੈ ਜਦੋਂ ਦੇਖਿਆ ਗਿਆ ਹੈ ਕਿ ਦੇਸ਼ ਵਿਚ ਲੱਗਭਗ 100 ਜਾਂ ਉਸ ਤੋਂ ਘੱਟ ਦੇ ਨਵੇਂ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਦੱਖਣੀ ਕੋਰੀਆ ਨੇ ਦੱਸਿਆ ਕਿ 29 ਫਰਵਰੀ ਨੂੰ ਦਰਜ ਕੀਤੇ ਗਏ 909 ਮਾਮਲਿਆਂ ਦੇ ਬਾਅਦ ਸੋਮਵਾਰ ਨੂੰ ਇਕ ਦਿਨ ਵਿਚ ਸਭ ਤੋਂ ਘੱਟ ਨਵੇਂ 78 ਮਾਮਲੇ ਰਿਪੋਰਟ ਕੀਤੇ ਗਏ ਹਨ।

ਕੇ.ਸੀ.ਡੀ.ਸੀ. ਦੇ ਮੁਤਾਬਕ ਦੱਖਣੀ ਕੋਰੀਆ ਵਿਚ ਲਗਾਤਾਰ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਦੇਖਣ ਨੂੰ ਮਿਲੇ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਕੋਰੋਨਾਵਾਇਰਸ ਨਾਲ ਦੁਨੀਆ ਭਰ ਦੇ 190 ਦੇਸ਼ਾਂ ਵਿਚ ਹੁਣ ਤੱਕ 16,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ 3 ਲੱਖ ਤੋਂ ਵੀ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

Vandana

This news is Content Editor Vandana