ਕੋਰੋਨਾਵਾਇਰਸ: ਦੱਖਣੀ ਕੋਰੀਆ ''ਚ ਇਕ ਦਿਨ ''ਚ ਸਾਹਮਣੇ ਆਏ 91 ਮਾਮਲੇ

03/27/2020 2:16:07 PM

ਸਿਓਲ- ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਪਿਛਲੇ 24 ਘੰਟਿਆਂ ਵਿਚ 91 ਵਧ ਕੇ 9,332 ਹੋ ਗਈ ਹੈ। ਸਿਹਤ ਮੰਤਰਾਲਾ ਦੇ ਰੋਗ ਕੰਟਰੋਲ ਤੇ ਰੋਕਥਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ 131 ਤੋਂ ਵਧ ਕੇ 139 ਹੋ ਗਈ ਹੈ।

ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿਚ ਸਭ ਤੋਂ ਵਧੇਰੇ 34 ਡਾਯੇਗੂ ਸ਼ਹਿਰ ਵਿਚ ਤੇ ਇਸ ਤੋਂ ਇਲਾਵਾ ਰਾਜਧਾਨੀ ਸਿਓਲ ਵਿਚ 12, ਗਯੋਂਗਗੀ ਸੂਬੇ ਵਿਚ 11 ਤੇ ਨਾਰਥ ਗਿਓਂਗਸਾਂਗ ਵਿਚ 9 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ 384 ਹੋਰ ਲੋਕਾਂ ਦਾ ਇਲਾਜ ਹੋ ਗਿਆ ਹੈ ਤੇ ਇਸ ਵਾਇਰਸ ਤੋਂ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵਧਕੇ 4528 ਹੋ ਗਈ ਹੈ। ਦੇਸ਼ ਵਿਚ 3.5 ਲੱਖ ਤੋਂ ਵਧੇਰੇ ਲੋਕਾਂ ਦਾ ਟੈਸਟ ਕੀਤਾ ਗਿਆ ਹੈ ਤੇ 15,219 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਵਿਡ-19 ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆ ਭਰ ਵਿਚ ਇਸ ਨਾਲ 5 ਲੱਖ ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ ਤੇ 24 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

Baljit Singh

This news is Content Editor Baljit Singh