ਚੀਨ ਦੇ ਬਾਅਦ ਦੱਖਣੀ ਕੋਰੀਆ ਬਣਿਆ ਕੋਰੋਨਾ ਦਾ ਕੇਂਦਰ, 161 ਮਾਮਲੇ ਆਏ ਸਾਹਮਣੇ

02/24/2020 8:41:48 AM

ਸਿਓਲ—ਚੀਨ ਦੇ ਬਾਅਦ ਦੱਖਣੀ ਕੋਰੀਆ ਕੋਰੋਨਾ ਵਾਇਰਸ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇੱਥੇ ਵਾਇਰਸ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੋਰ 763 ਲੋਕ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਕੋਰੀਆ ਸੈਂਟਰ ਆਫ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਸੈਂਟਰ ਮੁਤਾਬਕ ਦੱਖਣੀ ਕੋਰੀਆ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 161 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ 18 ਲੋਕ ਇਸ ਬੀਮਾਰੀ ਤੋਂ ਉੱਭਰ ਚੁੱਕੇ ਹਨ ਅਤੇ 8,720 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਜ਼ਿਕਰਯੋਗ ਹੈ ਕਿ ਪਿਛਲੇ 4-5 ਦਿਨਾਂ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 8 ਗੁਣਾ ਵਧ ਗਈ ਹੈ, ਇਹ ਚਿੰਤਾ ਦਾ ਵਿਸ਼ਾ ਹੈ।
ਨਿਮੋਨੀਆ ਅਤੇ ਹੋਰ ਵਾਇਰਸ ਲੱਛਣਾਂ ਨਾਲ ਪੀੜਤ ਲੋਕਾਂ ਨੂੰ ਚਿਓਂਗਡੋ ਹਸਪਤਾਲ ਤੋਂ ਦੂਜੇ ਸਥਾਨਾਂ 'ਤੇ ਭੇਜਿਆ ਜਾ ਰਿਹਾ ਹੈ। ਇਕੋ ਦਮ ਪੀੜਤਾਂ ਦੀ ਗਿਣਤੀ ਵਧਣ ਕਾਰਨ ਇਸ ਵਾਇਰਸ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੇ ਚੱਲਦਿਆਂ ਸੈਮਸੰਗ ਇਲੈਕਟ੍ਰੋਨਿਕਸ ਨੇ ਦੱਖਣੀ ਕੋਰੀਆ ਦੇ ਗੁਮੀ ਸ਼ਹਿਰ 'ਚ ਸਥਿਤ ਸਮਾਰਟਫੋਨ ਪਲਾਂਟ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ। ਕੰਪਨੀ ਮੁਤਾਬਕ ਇਕ ਕਰਮਚਾਰੀ 'ਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਮਗਰੋਂ ਇਹ ਕਦਮ ਚੁੱਕਿਆ ਗਿਆ।


Related News