ਕਾਰਬਨ ਡਾਈਆਕਸਾਈਡ ਨਾਲ ਬਣੇਗੀ ਬਿਜਲੀ ਅਤੇ ਬਾਲਣ

01/20/2019 5:52:11 PM

ਸਿਓਲ (ਭਾਸ਼ਾ)— ਵਿਗਿਆਨੀਆਂ ਨੇ ਇਕ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਕਾਰਬਨ ਡਾਈਆਕਸਾਈਡ ਤੋਂ ਬਿਜਲੀ ਅਤੇ ਬਾਲਣ ਪੈਦਾ ਕਰ ਸਕਦੀ ਹੈ। ਕਾਰਬਨ ਡਾਈਆਕਸਾਈਡ ਦਾ ਗਲੋਬਲ ਤਾਪਮਾਨ ਵਿਚ ਵਾਧੇ ਵਿਚ ਮੁੱਖ ਯੋਗਦਾਨ ਹੈ। ਸ਼ੋਧ ਕਰਤਾਵਾਂ ਨੇ ਦੱਸਿਆ ਕਿ ਹਾਈਬ੍ਰਿਡ ਐੱਨ.ਏ. ਕਾਰਬਨ ਡਾਈਆਕਸਾਈਡ ਲਗਾਤਾਰ ਬਿਜਲੀ ਊਰਜਾ ਪੈਦਾ ਕਰ ਸਕਦਾ ਹੈ। ਦੱਖਣੀ ਕੋਰੀਆ ਵਿਚ ਉਲਸਾਨ ਨੈਸ਼ਨਲ ਇੰਸਟੀਚਿਊਟ ਆਫ ਸਾਇੰਸ ਐਂਡ ਤਕਨਾਲੋਜੀ (ਯੂ.ਐੱਨ.ਆਈ.ਐੱਸ.ਟੀ.) ਦੇ ਗੁੰਟੇ ਕਿਮ ਨੇ ਦੱਸਿਆ,''ਗਲੋਬਲ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਕਾਰਬਨ ਕੈਪਚਰ, ਯੂਟੀਲਾਈਜੇਸ਼ਨ ਐਂਡ ਸਕਵਿਸਟ੍ਰੇਸ਼ਨ (ਸੀ.ਸੀ.ਯੂ.ਐੱਸ.) ਤਕਨਾਲੋਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।'' ਕਿਮ ਨੇ ਕਿਹਾ,''ਇਸ ਤਕਨਾਲੋਜੀ ਦੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਰਸਾਇਣਿਕ ਰੂਪ ਨਾਲ ਸਥਿਰ ਕਾਰਬਨ ਡਾਈਆਕਸਾਈਡ ਦੇ ਅਣੂਆਂ ਨੂੰ ਹੋਰ ਪਦਾਰਥਾਂ ਵਿਚ ਆਸਾਨੀ ਨਾਲ ਤਬਦੀਲ ਕੀਤਾ ਜਾ ਸਕੇਗਾ। ਸਾਡੀ ਨਵੀਂ ਪ੍ਰਣਾਲੀ ਨੇ ਕਾਰਬਨ ਡਾਈਆਕਸਾਈਡ ਦੀ ਵਿਸਥਾਰ ਪ੍ਰਣਾਲੀ ਦੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ।''

Vandana

This news is Content Editor Vandana