ਦੱਖਣੀ ਕੋਰੀਆ ਦੀ ਪਹਿਲੀ ਕੋਵਿਡ ਵੈਕਸੀਨ ਨੂੰ ਮਿਲੀ ਮਨਜ਼ੂਰੀ

06/29/2022 4:54:18 PM

ਸਿਓਲ (ਏਜੰਸੀ)- ਦੱਖਣੀ ਕੋਰੀਆ ਦੇ ਖੁਰਾਕ ਅਤੇ ਡਰੱਗ ਸੁਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੇ ਦੇਸ਼ ਦੇ ਪਹਿਲੀ ਕੋਰੋਨਾ ਵਾਇਰਸ ਵੈਕਸੀਨ 'ਸਕਾਈਕੋਵਿਵਨ' ਦੇ ਉਤਪਾਦਨ ਅਤੇ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖੁਰਾਕ ਅਤੇ ਡਰੱਗ ਸੁਰੱਖਿਆ ਮੰਤਰੀ ਓਹ ਯੂ-ਕਿਯੁੰਗ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ, 'ਦੱਖਣੀ ਕੋਰੀਆ ਦੇ ਖੁਰਾਕ ਅਤੇ ਡਰੱਗ ਸੁਰੱਖਿਆ ਮੰਤਰਾਲਾ ਨੇ ਕੋਵਿਡ ਵੈਕਸੀਨ ਲਈ ਅੰਤਿਮ ਨਿਰੀਖਣ ਕਮਿਸ਼ਨ ਦੀ ਸਥਾਪਨਾ ਕੀਤੀ ਹੈ ਅਤੇ ਕੋਰੋਨਾ ਵਾਇਰਸ ਵੈਕਸੀਨ ਦੇ ਨਿਰਮਾਣ ਅਤੇ ਵੰਡ ਲਈ ਕੋਰੀਆ ਬਾਇਓਸਾਇੰਸ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।'

ਉਪ ਸਿਹਤ ਮੰਤਰੀ ਲੀ ਕੀ-ਇਲ ਨੇ ਕਿਹਾ, 'ਸਕਾਈਕੋਵੈਨ ਦਾ ਹੋਰ ਟੀਕਿਆਂ ਦੇ ਨਾਲ-ਨਾਲ ਓਮੀਕਰੋਨ ਵੇਰੀਐਂਟ ਨੂੰ ਰੋਕਣ ਲਈ ਅਜੇ ਟੈਸਟ ਹੋਣਾ ਬਾਕੀ ਹੈ।' ਉਨ੍ਹਾਂ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਪ੍ਰਵੇਸ਼ ਕਰਨ ਦੀਆਂ ਚਾਹਵਾਨ ਦੱਖਣੀ ਕੋਰੀਆ ਦੀਆਂ ਕੰਪਨੀਆਂ ਇਸ ਵੈਕਸੀਨ ਲਈ ਸਰਕਾਰ ਦੇ ਸਮਰਥਨ 'ਤੇ ਭਰੋਸਾ ਕਰ ਸਕਦੀਆਂ ਹਨ। ਵਿਦੇਸ਼ ਮੰਤਰਾਲਾ ਨੇ ਕਿਹਾ, ਸਰਕਾਰ ਕੋਵਿਡ -19 ਦੇ ਵਿਰੁੱਧ ਵੈਕਸੀਨ ਅਤੇ ਇਲਾਜ ਦੋਵਾਂ ਦੇ ਉਤਪਾਦਨ ਲਈ ਸਮਰਥਨ ਕਰਨਾ ਜਾਰੀ ਰੱਖੇਗੀ।

cherry

This news is Content Editor cherry