ਇੱਥੇ ਜ਼ਿੰਦਾ ਲੋਕ ਲੇਟ ਰਹੇ ਹਨ ਕਬਰਾਂ ''ਚ, ਵਜ੍ਹਾ ਹੈ ਖਾਸ (ਤਸਵੀਰਾਂ)

11/06/2019 5:35:48 PM

ਸਿਓਲ (ਬਿਊਰੋ): ਦੱਖਣੀ ਕੋਰੀਆ ਦੀ ਇਕ ਕੰਪਨੀ ਮੁਫਤ ਵਿਚ ਅੰਤਿਮ ਸੰਸਕਾਰ ਦੀ ਪੇਸ਼ਕਸ਼ ਕਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੇਸ਼ਕਸ਼ ਸਿਰਫ ਜਿਉਂਦੇ ਲੋਕਾਂ ਲਈ ਹੀ ਹੈ। ਅਸਲ ਵਿਚ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਲੋਕਾਂ ਨੂੰ ਮੌਤ ਦਾ ਅਨੁਭਵ ਕਰਵਾਇਆ ਜਾ ਰਿਹਾ ਹੈ। ਸਾਲ 2012 ਵਿਚ ਖੋਲ੍ਹੇ ਜਾਣ ਦੇ ਬਾਅਦ ਤੋਂ ਹੋਵੋਨ ਹੀਲਿੰਗ ਸੈਂਟਰ ਦੇ ਇਸ ਆਯੋਜਨ ਵਿਚ 25 ਹਜ਼ਾਰ ਤੋਂ ਵੱਧ ਲੋਕ ਸ਼ਿਰਕਤ ਕਰ ਚੁੱਕੇ ਹਨ। ਉਨ੍ਹਾਂ ਨੂੰ ਆਸ ਹੈ ਕਿ ਮੌਤ ਦਾ ਅਨੁਭਵ ਕਰ ਕੇ ਲੋਕ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਨ।

'ਡਾਈਂਗ ਵੈੱਲ' ਨਾਮ ਦੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੇ 75 ਸਾਲਾ ਚੋ ਜੇ-ਹੀ ਨੇ ਕਿਹਾ ਕਿ ਇਕ ਵਾਰ ਜਦੋਂ ਤੁਸੀਂ ਮੌਤ ਦੇ ਪ੍ਰਤੀ ਜਾਗਰੂਕ ਹੋ ਜਾਂਦੇ ਹੋ ਅਤੇ ਇਸ ਨੂੰ ਅਨੁਭਵ ਕਰ ਲੈਂਦੇ ਹੋ ਤਾਂ ਤੁਸੀਂ ਜ਼ਿੰਦਗੀ ਲਈ ਇਕ ਨਵਾਂ ਦ੍ਰਿਸ਼ਟੀਕੋਣ ਅਪਨਾਉਂਦੇ ਹੋ। ਉਨ੍ਹਾਂ ਨੇ ਮਰਨ ਤੋਂ ਪਹਿਲਾਂ ਖੁਦ ਅੰਤਿਮ ਸੰਸਕਾਰ ਦਾ ਅਨੁਭਵ ਕਰਾਉਣ ਵਾਲੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ, ਜਿਸ ਦੀ ਪੇਸ਼ਕਸ਼ ਉਨ੍ਹਾਂ ਦੇ ਸੀਨੀਅਰ ਵੈਲਫੇਅਰ ਸੈਂਟਰ ਨੇ ਕੀਤੀ ਸੀ। ਦਰਜਨਾਂ ਲੋਕਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਸ ਵਿਚ ਨਾਬਾਲਗਾਂ ਤੋਂ ਲੈ ਕੇ ਰਿਟਾਇਰਡ ਲੋਕ ਸ਼ਾਮਲ ਸਨ। ਉਹ ਕਰੀਬ 10 ਮਿੰਟ ਤੱਕ ਇਕ ਬੰਦ ਤਾਬੂਤ ਵਿਚ ਕਫਨ ਲਪੇਟ ਕੇ ਲੰਮੇ ਪਏ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਲਈਆਂ ਗਈਆਂ ਸਨ ਅਤੇ ਉਨ੍ਹਾਂ ਨੇ ਆਪਣੀ ਆਖਰੀ ਇੱਛਾ ਦੱਸੀ ਸੀ।

ਯੂਨੀਵਰਸਿਟੀ ਦੇ 28 ਸਾਲਾ ਵਿਦਿਆਰਥੀ ਚੋਈ ਜਿਨ-ਕੁਯੁ ਨੇ ਕਿਹਾ ਕਿ ਤਾਬੂਤ ਵਿਚ ਲੇਟਣ ਦੌਰਾਨ ਉਨ੍ਹਾਂ ਨੂੰ ਇਹ ਮਹਿਸੂਸ ਕਰਨ ਵਿਚ ਮਦਦ ਮਿਲੀ ਹੈ ਕਿ ਉਹ ਅਕਸਰ ਦੂਜਿਆਂ ਨੂੰ ਮੁਕਾਬਲੇਬਾਜ਼ਾਂ ਦੇ ਰੂਪ ਵਿਚ ਦੇਖਦੇ ਸਨ। ਉਨ੍ਹਾਂ ਨੇ ਦੱਸਿਆ,''ਜਦੋਂ ਮੈਂ ਤਾਬੂਤ ਵਿਚ ਸੀ ਤਾਂ ਮੈਂ ਸੋਚਿਆ ਕਿ ਇਸ ਦੀ ਕੀ ਮੱਹਤਤਾ ਹੈ।'' ਉਹ ਕਹਿੰਦੇ ਹਨ ਕਿ ਜ਼ਿਆਦਾ ਮੁਕਾਬਲੇ ਵਾਲੀਆਂ ਨੌਕਰੀਆਂ ਦੇ ਬਾਜ਼ਾਰ ਵਿਚ ਜਾਣ ਦੀ ਬਜਾਏ ਗ੍ਰੈਜੁਏਸ਼ਨ ਕਰਨ ਦੇ ਬਾਅਦ ਉਹ ਆਪਣਾ ਕਾਰੋਬਾਰ ਸ਼ੁਰੂ ਕਰਨਗੇ।

ਓਰਗੇਨਾਈਜੇਸ਼ਨ ਫੌਰ ਇਕਨੌਮਿਕ ਕੋ-ਆਪਰੇਸ਼ਨ ਐਂਡ ਡਿਵੈਲਪਮੈਂਟਸ ਬੈਟਰ ਲਾਈਫ ਇੰਡੈਕਸ ਦੇ 40 ਦੇਸ਼ਾਂ ਵਿਚ ਕੀਤੇ ਗਏ ਸਰਵੇਖਣ ਵਿਚ ਦੱਖਣੀ ਕੋਰੀਆ ਦਾ 33ਵਾਂ ਸਥਾਨ ਹੈ। ਕਈ ਨੌਜਵਾਨ ਦੱਖਣੀ ਕੋਰੀਆਈ ਲੋਕਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੀਆਂ ਬਹੁਤ ਆਸਾਂ ਹਨ ਜੋ ਇਕ ਠੰਡੀ ਪੈਂਦੀ ਅਰਥਵਿਵਸਥਾ ਅਤੇ ਵੱਧਦੀ ਬੇਰੋਜ਼ਗਾਰੀ ਕਾਰਨ ਡਿੱਗ ਰਹੀਆਂ ਹਨ। ਏਸਨ ਮੈਡੀਕਲ ਸੈਂਟਰ ਦੇ ਪੈਥਾਲੌਜ਼ੀ ਵਿਭਾਗ ਦੇ ਇਕ ਡਾਕਟਰ ਪ੍ਰੋਫੈਸਰ ਯੂ ਯੂਨ-ਸਾਇਲ ਨੇ ਕਿਹਾ ਕਿ ਛੋਟੀ ਉਮਰ ਵਿਚ ਵੀ ਮੌਤ ਦੇ ਬਾਰੇ ਵਿਚ ਸਿੱਖਣਾ ਅਤੇ ਤਿਆਰੀ ਕਰਨਾ ਮਹੱਤਵਪੂਰਨ ਹੈ। ਉਹ ਮੌਤ 'ਤੇ ਇਕ ਕਿਤਾਬ ਲਿਖ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਸਾਲ 2016 ਵਿਚ ਦੱਖਣੀ ਕੋਰੀਆ ਵਿਚ ਖੁਦਕੁਸ਼ੀ ਦੀ ਦਰ ਪ੍ਰਤੀ ਇਕ ਲੱਖ ਲੋਕਾਂ ਵਿਚ 20.2 ਸੀ, ਜੋ ਗਲੋਬਲ ਔਸਤ (10.43) ਦਾ ਲੱਗਭਗ ਦੁੱਗਣਾ ਹੈ।

Vandana

This news is Content Editor Vandana