ਦੱਖਣੀ ਕੋਰੀਆ ਦੀ ਪ੍ਰਥਮ ਮਹਿਲਾ ਲੀ ਹੀ ਹੋ ਦੀ ਮੌਤ

06/11/2019 11:22:35 AM

ਸਿਓਲ (ਭਾਸ਼ਾ)— ਦੱਖਣੀ ਕੋਰੀਆ ਦੇ ਮਰਹੂਮ ਰਾਸ਼ਟਰਪਤੀ ਕਿਮ ਡੇਈ-ਜੁੰਗ ਦੀ ਪਤਨੀ ਅਤੇ ਮਹਿਲਾ ਅਧਿਕਾਰ ਕਾਰਕੁੰਨ ਲੀ ਹੀ ਹੋ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 96 ਸਾਲ ਦੀ ਸੀ। ਪ੍ਰਥਮ ਮਹਿਲਾ ਦੇ ਸਾਥੀਆਂ ਨੇ ਦੱਸਿਆ ਕਿ ਕੈਂਸਰ ਨਾਲ ਜੂਝ ਰਹੀ ਲੀ ਦਾ ਸੋਮਵਾਰ ਨੂੰ ਸਿਓਲ ਵਿਚ ਦੇਹਾਂਤ ਹੋ ਗਿਆ। 

ਦੱਖਣੀ ਕੋਰੀਆ ਵਿਚ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਲਈ ਜਾਣੀ ਜਾਂਦੀ ਲੀ ਨੇ ਆਪਣੇ ਪਤੀ ਜੁੰਗ ਦੇ ਉਤਰਾਅ-ਚੜ੍ਹਾਅ ਭਰੇ ਸਿਆਸੀ ਜੀਵਨ ਵਿਚ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ। ਜਦੋਂ ਦੱਖਣੀ ਕੋਰੀਆ ਵਿਚ ਔਰਤਾਂ ਦੀ ਸਿੱਖਿਆ ਤੱਕ ਪਹੁੰਚ ਸੀਮਤ ਸੀ, ਉਸ ਸਮੇਂ ਲੀ ਨੇ ਦੇਸ਼ ਦੀ ਉੱਚ ਸੰਸਥਾ ਸਿਓਲ ਨੈਸ਼ਨਲ ਯੂਨੀਵਰਸਿਟੀ ਅਤੇ ਅਮਰੀਕਾ ਵਿਚ ਪੜ੍ਹਾਈ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਸਿਓਲ ਵਿਚ ਮਹਿਲਾ ਅਧਿਕਾਰ ਸੰਗਠਨਾਂ ਦੀ ਸਥਾਪਨਾ ਕੀਤੀ।


Vandana

Content Editor

Related News