ਦੱਖਣੀ ਕੋਰੀਆ ਦੇ ਉੱਤਰ ਕੋਰੀਆ 'ਤੇ ਗੰਭੀਰ ਦੋਸ਼ ,ਕੀਤੀ ਕਾਰਵਾਈ ਦੀ ਮੰਗ

09/25/2020 1:00:32 PM

ਸਿਓਲ (ਬਿਊਰੋ): ਦੱਖਣੀ ਅਤੇ ਉੱਤਰੀ ਕੋਰੀਆ ਦੀ ਸਮੁੰਦਰੀ ਸਰਹੱਦ 'ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਖਣੀ ਕੋਰੀਆ ਨੇ ਉੱਤਰੀ ਕੋਰੀਆ 'ਤੇ ਉਸ ਦੇ ਇਕ ਅਧਿਕਾਰੀ ਦੇ ਕਤਲ ਦਾ ਦੋਸ਼ ਲਗਾਇਆ ਅਤੇ ਉੱਤਰੀ ਕੋਰੀਆ ਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ। ਅੰਤਰ ਕੋਰੀਆਈ ਸਮੁੰਦਰੀ ਸਰੱਹਦ ਵਿਚ ਅਣਅਧਿਕਾਰਤ ਰੂਪ ਨਾਲ ਮੱਛੀ ਫੜਨ ਦੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਤਾਇਨਾਤ ਦੱਖਣੀ ਕੋਰੀਆਈ ਕਿਸ਼ਤੀ ਤੋਂ ਸੋਮਵਾਰ ਨੂੰ ਇਕ ਸਰਕਾਰੀ ਅਧਿਕਾਰੀ ਲਾਪਤਾ ਹੋ ਗਿਆ ਸੀ।

ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਲਾਪਤਾ ਅਧਿਕਾਰੀ ਮੰਗਲਵਾਰ ਦੁਪਹਿਰ ਉੱਤਰੀ ਕੋਰੀਆਈ ਤੱਟ 'ਤੇ ਸੀ। ਅਧਿਕਾਰੀ ਉੱਥੇ ਕਿਵੇਂ ਪਹੁੰਚਿਆ ਇਸ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਵਿਭਿੰਨ ਖੁਫੀਆ ਜਾਣਕਾਰੀਆਂ ਦੇ ਆਧਾਰ 'ਤੇ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਇਹ ਉੱਤਰੀ ਕੋਰੀਆ ਦੀ ਇਕ ਬੇਰਹਿਮੀ ਵਾਲੀ ਹਰਕਤ ਹੈ। ਉਹਨਾਂ ਨੇ ਦੱਸਿਆ ਕਿ ਉੱਤਰੀ ਕੋਰੀਆ ਦੇ ਸੈਨਿਕਾਂ ਨੇ ਅਧਿਕਾਰੀ ਨੂੰ ਪਹਿਲਾਂ ਗੋਲੀ ਮਾਰੀ ਫਿਰ ਉਸ ਦੀ ਲਾਸ਼ ਨੂੰ ਤੇਲ ਪਾ ਕੇ ਸਾੜ ਦਿੱਤਾ। 

ਪੜ੍ਹੋ ਇਹ ਅਹਿਮ ਖਬਰ- ਥਾਈਲੈਂਡ 'ਚ ਫੇਸਬੁੱਕ ਅਤੇ ਟਵਿੱਟਰ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ

ਰੱਖਿਆ ਮੰਤਰਾਲੇ ਨੇ ਦੱਸਿਆ ਕਿ ਦੱਖਣੀ ਕੋਰੀਆ ਇਸ ਦੀ ਸਖਤ ਨਿੰਦਾ ਕਰਦਾ ਹੈ। ਉੱਤਰੀ ਕੋਰੀਆ ਨੇ ਹੁਣ ਤੱਕ ਇਹਨਾਂ ਦੋਸ਼ਾਂ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਇੱਥੇ ਦੱਸ ਦਈਏ ਕਿ ਉੱਤਰੀ ਕੋਰੀਆ ਨੇ ਆਪਣੀ ਸਰਹੱਦ 'ਤੇ ਪਹਿਰੇ ਨੂੰ ਸਖਤ ਕਰ ਦਿੱਤਾ ਹੈ। ਮੰਨਿਆ ਜਾਂਦਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਉਸ ਨੇ ਦੇਖਦੇ ਹੀ ਗੋਲੀ ਮਾਰਨ ਦਾ ਆਦੇਸ਼ ਦਿੱਤਾ ਹੋਇਆ ਹੈ।


Vandana

Content Editor

Related News