ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ

04/03/2021 5:35:12 PM

ਹਾਂਗਕਾਂਗ (ਭਾਸ਼ਾ) : ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਸ਼ਨੀਵਾਰ ਨੂੰ ਦੱਖਣੀ ਚੀਨ ਦੇ ਜਿਆਮੇਨ ਸ਼ਹਿਰ ਵਿਚ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ। ਦੱਖਣੀ ਕੋਰੀਆ ਆਪਣੇ ਸਿਖ਼ਰ ਕਾਰੋਬਾਰੀ ਸਾਂਝੇਦਾਰ ਚੀਨ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।

ਆਪਣੀ ਯਾਤਰਾ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਨਵੇਂ ਚੁਣੇ ਗਏ ਵਿਦੇਸ਼ ਮੰਤਰੀ ਚੁੰਗ ਈ ਯੋਂਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵਾਰਤਾ ਦੌਰਾਨ ਉਤਰ ਕੋਰੀਆ ਪ੍ਰਮੁੱਖ ਮੁੱਦਾ ਰਹੇਗਾ। ਆਪਣੇ ਸ਼ੁਰੂਆਤੀ ਬਿਆਨ ਵਿਚ ਵਾਂਗ ਨੇ ਕਿਹਾ ਕਿ ਅਮਰੀਕਾ ਅਤੇ ਉਤਰ ਕੋਰੀਆ ਵਿਚਾਲੇ ਜਾਰੀ ਪ੍ਰਮਾਣੁ ਗਤੀਰੋਧ ਵਿਚਾਲੇ ਸਥਾਈ ਸ਼ਾਂਤੀ ਲਈ ਮੌਜੂਦਾ ਨੀਤੀ ਤਹਿਤ ਚੀਨ ਅਤੇ ਦੱਖਣੀ ਕੋਰੀਆ ਕੋਰੀਆਈ ਪ੍ਰਾਇਦੀਪ ਮੁੱਦੇ ਦੇ ਰਾਜਨੀਤਕ ਹੱਲ ਲਈ ਪ੍ਰਕਿਰਿਆ ’ਤੇ ਵਿਚਾਰ-ਵਟਾਂਦਰਾ ਕਰਨਗੇ। ਚੁੰਗ ਨੇ ਕਿਹਾ ਕਿ ਕੋਰੀਆਈ ਪ੍ਰਾਇਦੀਪ ਦਾ ਪੂਰਨ ਰੂਪ ਨਾਲ ਪ੍ਰਮਾਣੂ ਮੁਕਤ ਹੋਣਾ ਚੀਨ ਅਤੇ ਦੱਖਣੀ ਕੋਰੀਆ ਦਾ ਸਾਂਝ ਉਦੇਸ਼ ਹੈ।


cherry

Content Editor

Related News