ਦੱਖਣ ਕੋਰੀਆ ''ਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ 500 ਤੋਂ ਵੱਧ ਮਾਮਲੇ ਆਏ ਸਾਹਮਣੇ

11/28/2020 5:37:16 PM

ਸਿਓਲ (ਭਾਸ਼ਾ) : ਦੱਖਣੀ ਕੋਰੀਆ ਵਿਚ ਲਗਾਤਾਰ ਤੀਜੇ ਦਿਨ ਕੋਰੋਨਾ ਵਾਇਰਸ ਦੇ 500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਕੋਰੀਆ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ ਸ਼ਨੀਵਾਰ ਨੂੰ 504 ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 33,375 ਹੋ ਗਏ। ਕੋਰੋਨਾ ਨਾਲ 522 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਦੇ ਨਵੇਂ ਮਾਮਲਿਆਂ ਵਿਚੋਂ 330 ਮਾਮਲੇ ਸੰਘਣੀ ਆਬਾਦੀ ਵਾਲੇ ਸਿਓਲ ਮੈਟਰੋਪਾਲੀਟਨ ਖੇਤਰ ਤੋਂ ਸਾਹਮਣੇ ਆਏ ਹਨ। ਇਸ ਇਲਾਕੇ ਵਿਚ ਦੇਸ਼ ਦੀ ਅੱਧੀ ਆਬਾਦੀ ਰਹਿੰਦੀ ਹੈ। ਇਸ ਦੇ ਇਲਾਵਾ ਇਨਫੈਕਸ਼ਨ ਦੇ ਮਾਮਲੇ ਦਾਏਗੂ ਸਹਿਤ ਹੋਰ ਪ੍ਰਮੁੱਖ ਸ਼ਹਿਰਾਂ ਤੋਂ ਵੀ ਸਾਹਮਣੇ ਆਏ ਹਨ। ਧਿਆਨਦੇਣ ਯੋਗ ਹੈ ਕਿ ਦੇਸ਼ ਦੀ ਡਿੱਗਦੀ ਮਾਲੀ ਹਾਲਤ ਨੂੰ ਸੰਭਾਲਣ ਲਈ ਸਰਕਾਰ ਨੇ ਆਰਥਕ ਗਤੀਵਿਧੀਆਂ ਨੂੰ ਸ਼ੁਰੂ ਕਰਣ ਦੀ ਮਨਜ਼ੂਰੀ ਦਿੱਤੀ ਅਤੇ ਸਾਮਾਜਕ ਦੂਰੀ ਦੇ ਨਿਯਮ ਵਿਚ ਅਕਤੂਬਰ ਮਹੀਨੇ ਵਿਚ ਕਾਫੀ ਢਿੱਲ ਦਿੱਤੀ, ਜਿਸ ਦੇ ਬਾਅਦ ਦੇਸ਼ ਵਿਚ ਕੋਰੋਨਾ ਦੇ ਮਾਮਲੇ ਵਧੇ ਹਨ । 


cherry

Content Editor

Related News