...ਤੇ ਮਾਂ ਦੇ ਨਸ਼ੇ ''ਚ ਹੋਣ ਕਾਰਨ ਗਈ ਸੀ ਬੱਚੇ ਦੀ ਜਾਨ

12/30/2017 5:24:40 PM

ਐਡੀਲੇਡ(ਬਿਊਰੋ)— ਇਕ ਮਾਂ 'ਤੇ ਆਪਣੇ 7 ਸਾਲ ਦੇ ਬੱਚੇ ਦੀ ਮੌਤ ਦੇ ਦੋਸ਼ ਲੱਗੇ ਹਨ, ਕਿਉਂਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਮਾਂ ਨੇ ਡਰੱਗਜ਼ ਲਏ ਹੋਏ ਸਨ। ਇਹ ਹਾਦਸਾ ਬੀਤੀ 13 ਨਵੰਬਰ ਨੂੰ ਵਾਪਰਿਆ ਸੀ। 6 ਹਫਤਿਆਂ ਤੱਕ ਚੱਲੀ ਜਾਂਚ ਤੋਂ ਬਾਅਦ ਹੁਣ ਸਾਹਮਣੇ ਆਇਆ ਹੈ ਕਿ ਇਹ ਹਾਸਦਾ ਔਰਤ ਦੇ ਨਸ਼ੇ ਵਿਚ ਹੋਣ ਦੀ ਵਜ੍ਹਾ ਨਾਲ ਵਾਪਰਿਆ, ਕਿਉਂਕਿ ਉਹ ਡਰੱਗਜ਼ ਦੇ ਨਸ਼ੇ ਵਿਚ ਗੱਡੀ ਚਲਾ ਰਹੀ ਸੀ ਅਤੇ ਅਚਾਨਕ ਹੀ ਇਨ੍ਹਾਂ ਦੀ ਕਾਰ ਦੀ ਟੱਕਰ ਇਕ ਦਰਖਤ ਨਾਲ ਹੋ ਗਈ। ਇਸ ਦੌਰਾਨ ਗੱਡੀ 'ਚ ਸਵਾਰ 7 ਸਾਲਾ ਜੈਕਸਨ ਲੇਵੀ ਰੇਨਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੇ ਜੁੜਵਾ ਭਰਾ ਨੂੰ ਗੰਭੀਰ ਰੂਪ ਨਾਲ ਸਰੀਰ 'ਤੇ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ 2 ਸਾਲ ਦੀ ਭੈਣ ਨੂੰ ਸਿਰ 'ਤੇ ਸੱਟ ਲੱਗੀ। ਜ਼ਿਕਰਯੋਗ ਹੈ ਕਿ ਹਾਦਸੇ ਤੋਂ 3 ਹਫਤੇ ਪਹਿਲਾਂ ਇਨ੍ਹਾਂ ਜੁੜਵਾ ਭਰਾਵਾਂ ਨੇ ਆਪਣਾ ਜਨਮਦਿਨ ਮਨਾਇਆ ਸੀ।