ਅਜਿਹਾ ਅਫਰੀਕੀ ਦੇਸ਼, ਜਿਥੇ ਹੈ ਸਹੁਰੇ ਤੇ ਜਵਾਈ ਦੇ ਮੇਲ-ਜੋਲ ''ਤੇ ਪਾਬੰਦੀ

Saturday, Apr 13, 2019 - 11:23 PM (IST)

ਨਵਾਕਸ਼ੋਤ— ਦੁਨੀਆ 'ਚ ਕਈ ਦੇਸ਼ਾਂ 'ਚ ਅਜਿਹੇ ਇਲਾਕੇ ਹਨ, ਜਿਥੇ ਅਜੀਬ ਰੀਤੀ-ਰਿਵਾਜ਼ ਅਪਣਾਏ ਜਾਂਦੇ ਹਨ। ਕੁਝ ਤਾਂ ਅਜਿਹੇ ਰਿਵਾਜ਼ ਹੁੰਦੇ ਹਨ ਕਿ ਜਿਨ੍ਹਾਂ ਬਾਰੇ ਜਾਣ ਕੇ ਕੋਈ ਵੀ ਹੈਰਾਨ ਰਹਿ ਜਾਵੇ। ਅਜਿਹਾ ਹੀ ਇਕ ਰਿਵਾਜ਼ ਹੈ ਅਫਰੀਕੀ ਦੇਸ਼ ਮੋਰੇਤਾਨੀਆ ਦਾ, ਜਿਥੇ ਸਹੁਰੇ ਤੇ ਜਵਾਈ ਦੇ ਮੇਲ-ਜੋਲ 'ਤੇ ਪਾਬੰਦੀ ਦੀ ਅਨੋਖੀ ਰੀਤ ਹੈ।

ਇਸ ਰੀਤ ਦੇ ਮੁਤਾਬਕ ਜਵਾਈ ਅਤੇ ਉਸ ਦੇ ਸਹੁਰੇ ਦਾ ਮੇਲ-ਮਿਲਾਪ, ਇਕ ਸਭਾ 'ਚ ਬੈਠਣ, ਇਕੱਠੇ ਖਾਣਾ ਖਾਣ, ਇਥੋਂ ਤੱਕ ਕਿ ਸਲਾਮ ਕਰਨ ਦੀ ਵੀ ਮਨਾਹੀ ਹੈ। ਜੇਕਰ ਜਵਾਈ ਘਰ ਆ ਜਾਵੇ ਤਾਂ ਉਸ ਦਾ ਸਹੁਰਾ ਮੂੰਹ ਲੁਕਾ ਕੇ ਉਥੋਂ ਚਲਾ ਜਾਂਦਾ ਹੈ। ਇਹ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ ਅਤੇ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਸਮਾਜ ਉਸ ਨੂੰ ਬੇਸ਼ਰਮ ਸਮਝਦਾ ਹੈ। ਹਾਲਾਂਕਿ ਹੁਣ ਇਸ ਪੁਰਾਣੀ ਪਰੰਪਰਾ ਦੇ ਵਿਰੁੱਧ ਹੁਣ ਕੁਝ ਆਵਾਜ਼ਾਂ ਵੀ ਉੱਠ ਰਹੀਆਂ ਹਨ।


Baljit Singh

Content Editor

Related News