ਇਸ ਦੇਸ਼ ਦੇ ਰਾਸ਼ਟਰਪਤੀ ਦਾ ਉੱਡ ਰਿਹੈ ਮਜ਼ਾਕ, ਮਾਸਕ ਪਾਉਣਾ ਸਿਖਾਉਂਦਿਆਂ ਛੁੱਟੇ ਪਸੀਨੇ

04/25/2020 2:17:48 PM

ਕੇਪਟਾਊਨ- ਕੋਰੋਨਾ ਸੰਕਟ ਵਿਚ ਲੋਕਾਂ ਨੂੰ ਸਿੱਖਿਆ ਦਿੰਦੇ ਸਮੇਂ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਕਾਫੀ ਟਰੋਲ ਹੋਏ। ਲੋਕਾਂ ਨੂੰ ਮਾਸਕ ਪਾਉਣ ਦੀ ਸਲਾਹ ਦੇ ਰਹੇ ਰਾਸ਼ਟਰਪਤੀ ਨੂੰ ਮਾਸਕ ਪਾਉਣ ਵਿਚ ਕਾਫੀ ਮੁਸ਼ਕਲ ਆਈ। ਟੀ. ਵੀ. 'ਤੇ ਲਾਈਵ ਪ੍ਰੋਗਰਾਮ ਦੌਰਾਨ ਉਹ ਲੋਕਾਂ ਨੂੰ ਦੱਸ ਰਹੇ ਸਨ ਕਿ ਉਹ ਪਬਲਿਕ ਟਰਾਂਸਪੋਰਟ ਵਿਚ ਸਫਰ ਦੌਰਾਨ ਮਾਸਕ ਜ਼ਰੂਰ ਪਾਉਣ ਅਤੇ ਇਸ ਬਾਰੇ ਸਮਝਾਉਂਦਿਆਂ ਮਾਸਕ ਉਨ੍ਹਾਂ ਦੇ ਕੰਨਾਂ ਵਿਚ ਫਸ ਗਿਆ ਤੇ ਇਸ ਨੂੰ ਠੀਕ ਕਰਨ ਵਿਚ ਉਨ੍ਹਾਂ ਨੂੰ ਸਮਾਂ ਲੱਗ ਗਿਆ ਤੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ। ਮਾਸਕ ਨਾਲ ਉਨ੍ਹਾਂ ਦੀਆਂ ਅੱਖਾਂ ਵੀ ਇਸ ਨਾਲ ਢੱਕੀਆਂ ਗਈਆਂ। ਲੋਕ ਮਾਸਕ ਨਾਲ ਅੱਖਾਂ ਢੱਕ ਕੇ ਆਪਣੀਆਂ ਤਸਵੀਰਾਂ ਖਿੱਚ ਰਹੇ ਹਨ ਤੇ ਟਵਿੱਟਰ 'ਤੇ ਸਾਂਝੀਆਂ ਕਰ ਰਹੇ ਹਨ।

PunjabKesari

ਇਸ ਮਗਰੋਂ ਰਾਸ਼ਟਰਪਤੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਲੋਕ ਉਨ੍ਹਾਂ 'ਤੇ ਹੱਸ ਰਹੇ ਸਨ, ਹੁਣ ਉਹ ਇਕ ਟੀ. ਵੀ. ਚੈਨਲ ਖੋਲ੍ਹਣ ਜਾ ਰਹੇ ਹਨ, ਜਿਸ ਵਿਚ ਉਹ ਲੋਕਾਂ ਨੂੰ ਸਿਖਾਉਣਗੇ ਕਿ ਮਾਸਕ ਕਿਵੇਂ ਪਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲੋਕ ਮਾਸਕ ਪਾਉਣਾ ਸਿੱਖਣ ਲਈ ਆਪਣੇ ਨਾਂ ਵੀ ਨਾਮਜ਼ਦ ਕਰਵਾ ਸਕਦੇ ਹਨ। 

PunjabKesari

ਇਕ ਟਵਿੱਟਰ ਯੂਜ਼ਰ ਨੇ ਲਿਖਿਆ,"ਮੈਂ ਤੇ ਮੇਰਾ ਪਰਿਵਾਰ ਤੁਹਾਡੀ ਇਹ ਵੀਡੀਓ ਦੇਖ ਕੇ ਬਹੁਤ ਹੱਸੇ। ਸਾਈਨ ਲੈਂਗੂਏਜ ਵਾਲੀ ਔਰਤ ਵੀ ਭਾਸ਼ਣ ਦੇ ਸ਼ੁਰੂ ਵਿਚ ਕਾਫੀ ਜੋਸ਼ ਵਿਚ ਦਿਖਾਈ ਦੇ ਹੀ ਸੀ ਤੇ ਬਾਅਦ ਵਿਚ ਉਸ ਕੋਲ ਦੱਸਣ ਲਈ ਕੁਝ ਨਾ ਬਚਿਆ।"

PunjabKesari
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਚ 4,220 ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਹਨ ਤੇ 79 ਲੋਕਾਂ ਦੀ ਮੌਤ ਹੋ ਚੁੱਕੀ ਹੈ। 

PunjabKesari


Lalita Mam

Content Editor

Related News