ਦੱਖਣੀ ਅਫਰੀਕਾ ਦੀ ਜੋਜਿਬਿਨੀ ਟੁਨਜੀ ਦੇ ਸਿਰ ਸਜਿਆ ''ਮਿਸ ਯੂਨੀਵਰਸ'' ਦਾ ਤਾਜ

12/09/2019 11:48:06 AM

ਅਟਲਾਂਟਾ— ਦੱਖਣੀ ਅਫਰੀਕਾ ਦੀ ਜੋਜਿਬਿਨੀ ਟੁਨਜੀ ਦੇ ਸਿਰ ਇਸ ਸਾਲ ਦਾ 'ਮਿਸ ਯੂਨੀਵਰਸ' ਦਾ ਤਾਜ ਸਜਿਆ ਹੈ। ਉਹ ਮਿਸ ਇੰਡੀਆ ਸਣੇ ਦੁਨੀਆ ਭਰ ਦੇ 90 ਤੋਂ ਵਧੇਰੇ ਮੁਕਾਬਲੇਬਾਜ਼ਾਂ ਨੂੰ ਹਰਾ ਕੇ 2019 ਦੀ ਮਿਸ ਯੂਨੀਵਰਸ ਬਣੀ ਹੈ। ਅਮਰੀਕਾ ਦੇ ਕਲਾਕਾਰ ਸਟੀਵ ਹਾਰਵੇ ਨੇ ਐਤਵਾਰ ਨੂੰ ਟੇਲਰ ਪੇਰੀ ਸਟੂਡੀਓਜ 'ਚ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ।


ਇਸ ਪ੍ਰਤੀਯੋਗਤਾ 'ਚ 26 ਸਾਲਾ ਟੁਨਜੀ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਭਾਰਤੀ ਮੁਕਾਬਲੇਬਾਜ਼ ਵਰਤਿਕਾ ਸਿੰਘ ਨੇ ਟਾਪ 20 ਮੁਕਾਬਲੇਬਾਜ਼ਾਂ 'ਚ ਥਾਂ ਬਣਾਈ। ਮਿਸ ਪਿਊਰਟੋ ਰੀਕੋ ਮੈਡੀਸਨ ਐਂਡਰਸਨ ਪਹਿਲੀ ਉਪ ਜੇਤੂ ਰਹੀ। ਇਸ ਦੇ ਬਾਅਦ ਮੈਕਸੀਕੋ ਦੀ ਐਸ਼ਲੇ ਅਲਵੀਦਰੇਜ ਤੀਜੇ ਸਥਾਨ 'ਤੇ ਰਹੀ। ਕੋਲੰਬੀਆ ਅਤੇ ਥਾਈਲੈਂਡ ਦੀ ਮੁਕਾਬਲੇਬਾਜ਼ ਟਾਪ 5 'ਚ ਸ਼ਾਮਲ ਰਹੀ। ਮਿਸ ਯੂਨੀਵਰਸ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਜੇਤੂ ਦੀ ਘੋਸ਼ਣਾ ਕੀਤੀ ਗਈ।

2018 ਦੀ ਮਿਸ ਯੂਨੀਵਰਸ ਫਿਲਪੀਨ ਦੀ ਕੈਟਰੀਯੋਨਾ ਗ੍ਰੇ ਨੇ ਟੁਨਜੀ ਦੇ ਸਿਰ ਤਾਜ ਸਜਾਇਆ। 2017 'ਚ ਦੱਖਣੀ ਅਫਰੀਕਾ ਦੀ ਹੀ ਡੇਮੀ ਲੀਘ ਨੇਲ-ਪੀਟਰਸ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ।