ਦੱਖਣੀ ਅਫਰੀਕਾ : 'ਨੈਸ਼ਨਲ ਗੇਮ ਰਿਜਰਵ' 'ਚ ਭਾਰਤੀ ਮੁਸਲਮਾਨ ਪੜ੍ਹਨਗੇ ਨਮਾਜ਼

12/05/2018 1:39:16 PM

ਜੋਹਾਨਸਬਰਗ (ਭਾਸ਼ਾ)— ਦੱਖਣੀ ਅਫਰੀਕਾ ਵਿਚ ਸਥਾਨਕ ਭਾਰਤੀ ਸਮੂਹ ਨੂੰ ਕਈ ਸਾਲਾਂ ਦੀ ਕੋਸ਼ਿਸ਼ ਦੇ ਬਾਅਦ ਸਫਲਤਾ ਮਿਲੀ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਤਹਿਤ ਉਹ ਅਧਿਕਾਰੀਆਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਮਨਾਉਣ ਵਿਚ ਸਫਲ ਰਹੇ ਤੇ ਆਖਿਰਕਾਰ ਇੱਥੇ ਇਕ 'ਨੈਸ਼ਨਲ ਗੇਮ ਰਿਜਰਵ' ਵਿਚ ਪਹਿਲੀ ਵਾਰ ਨਮਾਜ਼ ਪੜ੍ਹਣ ਦੀ ਜਗ੍ਹਾ ਬਣਾਈ ਗਈ। ਕਰੂਗਰ ਨੈਸ਼ਨਲ ਪਾਰਕ ਦੇ ਪ੍ਰਬੰਧ ਨਿਦੇਸ਼ਕ ਗਲੇਨ ਫਿਲੀਪਸ ਨੇ ਦੱਸਿਆ ਕਿ ਇਹ ਯੋਜਨਾ ਦੱਖਣੀ ਅਫਰੀਕੀ ਨੈਸ਼ਨਲ ਪਾਰਕ ਆਨਰੇਰੀ ਰੇਂਜਰਸ ਜੋਹਾਨਸਬਰਗ (ਐੱਸ.ਐੱਚ.ਆਰ.) ਦੇ ਭਾਰਤੀ ਮੈਂਬਰਾਂ ਦੇ ਸਹਿਯੋਗ ਨਾਲ ਪੂਰੀ ਕੀਤੀ ਗਈ, ਜਿਨ੍ਹਾਂ ਨੇ ਕਾਫੀ ਘੱਟ ਸਮੇਂ ਵਿਚ ਇਸ ਦੇ ਨਿਰਮਾਣ ਲਈ ਲੋੜੀਂਦਾ ਫੰਡ ਇਕੱਠਾ ਕੀਤਾ। ਦੱਸਣਯੋਗ ਹੈ ਕਿ ਕਰੂਗਰ ਨੈਸ਼ਨਲ ਪਾਰਕ ਦੱਖਣੀ ਅਫਰੀਕਾ ਦਾ ਸਭ ਤੋਂ ਵੱਡਾ ਰਾਸ਼ਟਰੀ ਪਾਰਕ ਹੈ ਅਤੇ ਇੱਥੇ ਹਰ ਸਾਲ ਲੱਖਾਂ ਸਥਾਨਕ ਅਤੇ ਕੌਮਾਂਤਰੀ ਸੈਲਾਨੀ ਆਉਂਦੇ ਹਨ।

Vandana

This news is Content Editor Vandana