ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਤੋਂ ਭ੍ਰਿਸ਼ਟਾਚਾਰ ਮਾਮਲੇ ''ਚ ਹੋਵੇਗੀ ਪੁੱਛਗਿੱਛ

07/13/2019 2:54:21 PM

ਜੋਹਾਨਸਬਰਗ— ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਤੋਂ ਸੋਮਵਾਰ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ। ਮਾਮਲੇ 'ਚ ਅਜੇ ਤੱਕ ਜਿਨ੍ਹਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ, ਉਨ੍ਹਾਂ ਨੇ ਜੁਮਾ ਦੇ ਖਿਲਾਫ ਠੋਸ ਸਬੂਤ ਪੇਸ਼ ਕੀਤੇ ਹਨ।

'ਅਫਰੀਕਨ ਨੈਸ਼ਨਲ ਕਾਂਗਰਸ' ਦੇ ਸਿਰਿਲ ਰਾਮਫੋਸਾ ਨੇ 2018 'ਚ ਜੁਮਾ ਨੂੰ ਸੱਤਾ ਤੋਂ ਬਾਹਰ ਕਰਕੇ 9 ਸਾਲ ਦੇ ਸ਼ਾਸਨ 'ਤੇ ਰੋਕ ਲਗਾ ਦਿੱਤੀ ਸੀ। ਜੁਮਾ 'ਤੇ ਉਨ੍ਹਾਂ ਦੀ ਨਿਗਰਾਨੀ 'ਚ ਦੇਸ਼ ਦੇ ਧਨ ਦੀ ਵੱਡੇ ਪੈਮਾਨੇ 'ਤੇ ਗਲਤ ਵਰਤੋਂ ਦਾ ਦੋਸ਼ ਹੈ। ਉਨ੍ਹਾਂ ਨੇ ਹਾਲਾਂਕਿ ਸਾਰੀਆਂ ਬੇਨਿਯਮੀਆਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਥੇ ਉਨ੍ਹਾਂ ਦੇ ਵਕੀਲ ਨੇ ਇਸ ਜਾਂਚ ਨੂੰ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਇਕ ਕੋਸ਼ਿਸ਼ ਦੱਸਿਆ।

Baljit Singh

This news is Content Editor Baljit Singh