ਦੱਖਣੀ ਅਫਰੀਕਾ ਨੇ ਕੋਵਿਡ-19 ਟੀਕੇ ਦਾ ਪਹਿਲਾ ਪ੍ਰੀਖਣ ਕੀਤਾ ਸ਼ੁਰੂ, 2 ਹਜ਼ਾਰ ਲੋਕਾਂ ਨੂੰ ਲੱਗੇਗਾ ਟੀਕਾ

06/25/2020 11:59:42 AM

ਜੌਹਨਸਬਰਗ- ਦੱਖਣੀ ਅਫਰੀਕਾ ਵਿਚ ਕੋਵਿਡ-19 ਦੇ ਇਲਾਜ ਲਈ ਇਕ ਟੀਕੇ ਦੇ ਪ੍ਰੀਖਣ ਤਹਿਤ ਸੋਵੇਟੋ ਸ਼ਹਿਰ ਦੇ ਇਕ ਨਿਵਾਸੀ 'ਤੇ ਇਸ ਦਾ ਪਹਿਲਾ ਪ੍ਰਯੋਗ ਕੀਤਾ ਗਿਆ ਹੈ। ਬ੍ਰਿਟੇਨ ਵਿਚ ਆਕਸਫੋਰਡ ਜੇਨੇਰ ਇੰਸਟੀਚਿਊਟ ਵਿਚ ਇਸ ਸੰਭਾਵਿਤ ਟੀਕੇ ਨੂੰ ਵਿਕਸਿਤ ਕੀਤਾ ਗਿਆ। ਸੋਵੇਟੋ ਸ਼ਹਿਰ ਦੇ ਨਿਵਾਸੀ ਮਬਲੋਂਗੋ (24) ਸਣੇ 2000 ਦੱਖਣੀ-ਅਫਰੀਕੀ ਨਾਗਰਿਕ ਕੌਮਾਂਤਰੀ ਅਧਿਐਨ ਵਿਚ ਹਿੱਸਾ ਲੈਣਗੇ। 

ਵਿਟਸ ਯੂਨੀਵਰਸਿਟੀ ਵਿਚ ਟੀਕਾ ਵਿਗਿਆਨ ਮੁਖੀ ਅਤੇ ਦੱਖਣੀ ਅਫਰੀਕਾ ਆਯੁਰਵਿਗਿਆਨ ਟੀਕਾ ਤੇ ਵਾਇਰਸ ਰੋਗ ਖੋਜ ਇਕਾਈ ਦੇ ਨਿਰਦੇਸ਼ਕ ਸ਼ਬੀਰ ਵਲੋਂ ਮੰਗਲਵਾਰ ਨੂੰ ਉਦਯੋਗਕ ਆਧਾਰ 'ਤੇ ਟੀਕਾ ਲਗਾਏ ਜਾਣ ਦੇ ਬਾਅਦ ਮਹੋਲੋਂਗੋ ਨੇ ਕਿਹਾ ਕਿ ਉਹ ਕੋਵਿਡ-19 ਬਾਰੇ ਜਾਣਨਾ ਚਾਹੁੰਦੇ ਹਨ ਅਤੇ ਇਸ ਵਾਇਰਸ ਦਾ ਇਲਾਜ ਲੱਭਣ ਵਿਚ ਡਾਕਟਰਾਂ ਦੀ ਮਦਦ ਕਰਨਾ ਚਾਹੁੰਦੇ ਹਨ। 

ਉਨ੍ਹਾਂ ਦੱਸਿਆ ਕਿ ਦੱਖਣੀ ਅਫਰੀਕਾ ਵਿਚ ਸਰਦੀਆਂ ਸ਼ੁਰੂ ਹੋਣ ਅਤੇ ਸਰਕਾਰੀ ਹਸਪਤਾਲਾਂ 'ਤੇ ਦਬਾਅ ਵਧਣ ਦੇ ਮੱਦੇਨਜ਼ਰ ਸਾਨੂੰ ਪਹਿਲਾਂ ਦੇ ਮੁਕਾਬਲੇ ਹੁਣ ਟੀਕੇ ਦੀ ਜ਼ਰੂਰਤ ਵਧੇਰੇ ਹੈ। ਅਫਰੀਕੀ ਟਾਪੂ ਵਿਚ 'ਆਕਸ ਸੀ. ਓ. ਵੀ.-19' ਨਾਂ ਦਾ ਇਹ ਪਹਿਲਾ ਟੀਕਾ ਹੈ, ਜਿਸ ਦਾ ਵਾਇਰਸਰੋਗ ਦੇ ਇਲਾਜ ਲਈ ਟੈਸਟ ਕੀਤਾ ਜਾ ਰਿਹਾ ਹੈ। ਦੱਖਣੀ ਅਫਰੀਕਾ ਵਿਚ ਮਾਰਚ ਤੋਂ ਲੈ ਕੇ ਹੁਣ ਤਕ ਵਾਇਰਸ ਦੇ ਘੱਟ ਤੋਂ ਘੱਟ 1,00,000 ਮਾਮਲੇ ਸਾਹਮਣੇ ਆਏ ਹਨ ਅਤੇ 2000 ਤੋਂ ਵੱਧ ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ। 
 

Lalita Mam

This news is Content Editor Lalita Mam