ਦੱਖਣੀ ਅਫਰੀਕਾ : ਸੰਸਦੀ ਚੋਣਾਂ ''ਚ ANC ਪਾਰਟੀ ਨੂੰ ਮਿਲੀ ਜਿੱਤ

05/12/2019 3:26:51 PM

ਜੋਹਾਨਸਬਰਗ— ਦੱਖਣੀ ਅਫਰੀਕਾ ਦੀ ਸੱਤਾਧਾਰੀ ਅਫਰੀਕਨ ਨੈਸ਼ਨਲ ਕਾਂਗਰਸ (ਏ. ਐੱਨ. ਸੀ.) ਨੇ 57.51 ਫੀਸਦੀ ਵੋਟਾਂ ਹਾਸਲ ਕਰ ਕੇ ਦੇਸ਼ ਦੀਆਂ ਆਮ ਚੋਣਾਂ 'ਚ ਜਿੱਤ ਦਰਜ ਕੀਤੀ ਹੈ। ਸੁਤੰਤਰ ਚੋਣ ਵਿਭਾਗ ਨੇ ਇਹ ਘੋਸ਼ਣਾ ਕੀਤੀ। ਸਮਾਚਾਰ ਏਜੰਸੀ ਮੁਤਾਬਕ, ਅਧਿਕਾਰਕ ਨਤੀਜਿਆਂ ਨੇ ਦਰਸਾਇਆ ਕਿ ਵਿਰੋਧੀ ਪਾਰਟੀ ਡੈਮੋਕ੍ਰੇਟਿਕ ਅਲਾਇੰਸ(ਡੀ. ਏ.) 20.76 ਫੀਸਦੀ ਦੇ ਨਾਲ ਦੂਜੇ ਸਥਾਨ 'ਤੇ ਰਹੀ ਜਦਕਿ ਇਕੋਨੋਮਿਕ ਫਾਈਟਰਜ਼ (ਈ. ਐੱਫ. ਐੱਫ.) ਨੇ 10.79 ਫੀਸਦੀ ਵੋਟਾਂ ਹਾਸਲ ਕੀਤੀਆਂ। ਆਈ. ਸੀ. ਦੇ ਚੇਅਰਪਰਸਨ ਗਲੇਨ ਮਿਸ਼ੀਨਿਨੀ ਨੇ ਕਿਹਾ ਕਿ ਚੋਣਾਂ 'ਚ ਲੜਨ ਵਾਲੇ ਰਾਜਨੀਤਕ ਦਲਾਂ ਦੀ ਰਿਕਾਰਡ ਗਿਣਤੀ ਦੇ ਬਾਵਜੂਦ ਸਿਰਫ 14 ਪਾਰਟੀਆਂ ਹੀ ਸੰਸਦ 'ਚ ਦਾਖਲ ਹੋਣਗੀਆਂ।

ਏ. ਐੱਨ. ਸੀ. 230 ਸੀਟਾਂ ਨਾਲ, ਡੀ. ਏ. 84 ਸੀਟਾਂ ਨਾਲ ਅਤੇ ਈ. ਐੱਫ. ਐੱਫ. 44 ਸੀਟਾਂ ਨਾਲ ਰਾਸ਼ਟਰੀ ਅਸੈਂਬਲੀ 'ਚ ਵਾਪਸੀ ਕਰੇਗੀ। ਆਈ. ਈ. ਸੀ. ਦੇ ਮੁੱਖ ਅਧਿਕਾਰੀ ਸੀ।ਮਮਾਬੋਲੋ ਨੇ ਕਿਹਾ ਕਿ ਦੱਖਣੀ ਅਫਰੀਕਾ ਦੀਆਂ ਛੇਵੀਂਆਂ ਲੋਕਤੰਤਰੀ ਚੋਣਾਂ ਸਭ ਤੋਂ ਵਧ ਮੁਸ਼ਕਲ ਰਹੀਆਂ। ਉਨ੍ਹਾਂ ਕਿਹਾ,''ਅਸੀਂ ਇਨ੍ਹਾਂ ਚੋਣਾਂ ਦੇ ਬਾਅਦ ਇਕ ਮਜ਼ਬੂਤ ਸੰਸਥਾ, ਇਕ ਮਜ਼ਬੂਤ ਦੇਸ਼ ਦੇ ਰੂਪ 'ਚ ਉੱਭਰ ਕੇ ਆਏ ਹਾਂ।