ਦੱਖਣੀ ਅਫਰੀਕਾ ''ਚ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ

06/15/2021 7:18:02 PM

ਜੋਹਾਨਸਬਰਗ (ਬਿਊਰੋ): ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਇਕ ਨੌਜਵਾਨ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ ਦੀ ਖ਼ਬਰ ਹੈ। ਦੋ ਹਫ਼ਤੇ ਪਹਿਲਾਂ ਹੀ ਜੋੜੇ ਦਾ ਵਿਆਹ ਹੋਇਆ ਸੀ।ਜ਼ਹੀਰ ਸਾਰੰਗ ਅਤੇ ਨਬੀਲਾਹ ਖਾਨ (24) ਦੀ ਲਾਸ਼ ਐਤਵਾਰ ਦੁਪਹਿਰ ਉਹਨਾਂ ਦੇ ਬਾਥਰੂਮ ਵਿਚੋਂ ਬਰਾਮਦ ਹੋਈ। ਸੋਮਵਾਰ ਨੂੰ ਉਹਨਾਂ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ। 

ਅਜਿਹਾ ਮੰਨਿਆ ਜਾ ਰਿਹਾ ਹੈਕਿ ਪਾਣੀ ਵਾਲਾ ਟੈਪ ਛੂਹਣ 'ਤੇ ਪਹਿਲਾਂ ਪਤਨੀ ਨਬੀਲਾਹ ਖਾਨ ਨੂੰ ਕਰੰਟ ਲੱਗਿਆ ਅਤੇ ਫਿਰ ਜਦੋਂ ਪਤੀ ਜ਼ਹੀਰ ਸਾਰੰਗ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੁਲਸ ਦੇ ਬੁਲਾਰੇ ਕਪਤਾਨ ਮਵੇਲਾ ਮਸੋਂਦੋ ਨੇ ਦੋਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ 'ਤੇ ਹੀ ਮੌਤ ਦੇ ਸਹੀ ਕਾਰਨਾਂ ਬਾਰੇ ਪਤਾ ਚੱਲ ਪਾਵੇਗਾ। ਜੋਹਾਨਸਬਰਗ ਸਿਟੀ ਪਾਵਰ ਵਿਚ ਬਿਜਲੀ ਅਥਾਰਿਟੀ ਨੇ ਵੀ ਮਾਮਲੇ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਪੰਜਾਬੀ ਡਰਾਈਵਰ ਨੇ ਕੋਰਟ 'ਚ ਆਪਣਾ ਦੋਸ਼ ਕਬੂਲਿਆ

ਸਥਾਨਕ ਲੋਕਾਂ ਨੇ ਖੇਤਰ ਵਿਚ ਦੈਨਿਕ ਬਿਜਲੀ ਦੀ ਕਟੌਤੀ ਅਤੇ ਬੁਨਿਆਦੀ ਢਾਂਚੇ ਨੂੰ ਬਣਾਈ ਰੱਖਣ ਵਿਚ ਸਿਟੀ ਪਾਵਰ ਦੀ ਕਥਿਤ ਅਸਮਰੱਥਾ ਨੂੰ ਦੋਸ਼ੀ ਠਹਿਰਾਇਆ ਹੈ। ਸਿਟੀ ਪਾਵਰ ਦੇ ਬੁਲਾਰੇ ਇਸਮਾਕ ਮੈਂਗੇਨਾ ਨੇ ਕਿਹਾ ਕਿ ਸੋਮਵਾਰ ਸਵੇਰ ਤੋਂ ਦਲ ਜਾਂਚ ਵਿਚ ਜੁਟਿਆ ਹੋਇਆ ਹੈ ਅਤੇ ਕੁਝ ਵੀ ਠੋਸ ਪਤਾ ਚੱਲਣ 'ਤੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਕ ਗੁਆਂਢੀ ਨੇ ਸ਼ਿਕਾਇਤ ਕੀਤੀ ਹੈ ਕਿ ਇਲਾਕੇ ਵਿਚ ਕੋਈ ਲੋਕਾਂ ਨੇ ਟੈਪ ਛੂਹਣ 'ਤੇ ਕਰੰਟ ਲੱਗਣ ਦੀ ਸ਼ਿਕਾਇਤ ਕੀਤੀ ਹੈ ਪਰ ਉਸ ਨਾਲ ਕਿਸੇ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ।

Vandana

This news is Content Editor Vandana