ਦੱਖਣੀ ਅਫਰੀਕਾ : ਆਯੋਜਕਾਂ ਨੇ ਸਮਲਿੰਗੀ ਜੋੜੇ ਦਾ ਵਿਆਹ ਕਰਾਉਣ ਤੋਂ ਕੀਤਾ ਇਨਕਾਰ

01/22/2020 12:31:20 PM

ਕੈਪਟਾਊਨ (ਬਿਊਰੋ): ਦੱਖਣੀ ਅਫਰੀਕਾ ਵਿਚ ਇਕ ਵਿਆਹ ਸਮਾਰੋਹ ਆਯੋਜਕਾਂ ਨੇ ਆਪਣੀਆਂ ਈਸਾਈ ਮਾਨਤਾਵਾਂ ਕਾਰਨ ਇਕ ਸਮਲਿੰਗੀ ਜੋੜੇ ਦਾ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ।ਇਸ ਮਗਰੋਂ ਇੱਥੇ ਵਿਵਾਦ ਦੀ ਸਥਿਤੀ ਬਣੀ ਹੋਈ ਹੈ। ਗੌਰਤਲਬ ਹੈ ਕਿ ਦੱਖਣੀ ਅਫਰੀਕਾ ਸਮਲਿੰਗੀ ਵਿਆਹ ਨੂੰ ਮਨਜ਼ੂਰੀ ਦੇਣ ਵਾਲੀ ਇਕਲੌਤਾ ਅਫਰੀਕੀ ਦੇਸ਼ ਹੈ। ਇੱਥੇ ਸਮਲਿੰਗੀ ਵਿਆਹ ਨੂੰ 2006 ਵਿਚ ਮਾਨਤਾ ਦਿੱਤੀ ਗਈ ਸੀ। 

ਦੱਖਣੀ ਅਫਰੀਕਾ ਦੀ 24 ਸਾਲਾ ਸ਼ਾਸ਼ਾ ਲੀ ਹੀਕੀਸ ਅਤੇ 25 ਸਾਲਾ ਮੇਗਨ ਵਾਟਲਿੰਗ ਨੇ ਕਿਹਾ ਕਿ ਉਹਨਾਂ ਨੂੰ ਲੱਗਿਆ ਸੀ ਕਿ ਉਹਨਾਂ ਨੇ ਅਪ੍ਰੈਲ 2021 ਵਿਚ ਹੋਣ ਵਾਲੇ ਵਿਆਹ ਲਈ ਬਿਹਤਰ ਜਗ੍ਹਾ ਚੁਣ ਲਈ ਹੈ ਪਰ ਪੁੱਛਗਿੱਛ ਦੇ ਬਾਅਦ ਬੇਲੋਫਟਬੋਸ ਵਿਆਹ ਸਮਾਰੋਹ ਸਥਲ ਦੇ ਮਾਲਕਾਂ ਨੇ ਉਹਨਾਂ ਨੂੰ ਦੱਸਿਆ ਕਿ ਉਹ ਈਸਾਈ ਧਰਮ ਦੀਆਂ ਮਾਨਤਾਵਾਂ ਕਾਰਨ ਸਮਲਿੰਗੀ ਵਿਆਹ ਦਾ ਆਯੋਜਨ ਨਹੀਂ ਕਰ ਸਕਦੇ। ਇਨਕਾਰ ਕਰਨ ਦੇ ਬਾਅਦ ਹੀਕੀਸ ਨੋ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। 

ਹੀਕੀਸ ਨੇ ਕਿਹਾ,''ਤੁਸੀਂ ਸਮਝ ਨਹੀਂ ਸਕਦੇ ਕਿ ਮੈਂ ਕਿੰਨੀ ਦੁਖੀ ਹਾਂ। ਮੇਰਾ ਦਿਲ ਕਿੰਨਾ ਟੁੱਟਾ ਹੋਇਆ ਹੈ। ਅੱਜ ਵੀ ਅਜਿਹੇ ਪੱਖਪਾਤ ਹੋ ਰਹੇ ਹਨ।'' ਦੋਹਾਂ ਦੇ ਇਕ ਦੋਸਤ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਕੋਈ ਕਾਰਵਾਈ ਕਰਨ 'ਤੇ ਵਿਚਾਰ ਕਰ ਰਹੀਆਂ ਹਨ। ਦੋਹਾਂ ਨੇ ਦੱਖਣੀ ਅਫਰੀਕਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ। 

Vandana

This news is Content Editor Vandana