ਬੈਲਜੀਅਮ ਨੂੰ ਮਿਲੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

10/27/2019 2:32:40 PM

ਬ੍ਰਸਲਸ— ਬੈਲਜੀਅਮ ਦੀ ਬਜਟ ਮੰਤਰੀ ਸੋਫੀ ਵਿਲਮਜ਼ ਨੂੰ ਦੇਸ਼ ਦੀ ਨਵੀਂ ਕਾਰਜਵਾਹਕ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਇਹ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੈ। ਇਸ ਦੀ ਘੋਸ਼ਣਾ ਮੌਜੂਦਾ ਪ੍ਰਧਾਨ ਮੰਤਰੀ ਚਾਰਲਸ ਮਿਸ਼ੇਲ ਨੇ ਕੀਤੀ। ਹਾਲਾਂਕਿ 44 ਸਾਲਾ ਵਿਲਮਜ਼ ਨੂੰ ਅਜੇ ਕਿੰਗ ਫਿਲਪ ਵਲੋਂ ਸਹੁੰ ਚੁਕਾਈ ਜਾਣੀ ਹੈ।
ਆਸ ਕੀਤੀ ਜਾ ਰਹੀ ਹੈ ਕਿ ਐਤਵਾਰ ਨੂੰ ਇਸ ਦੀ ਰਸਮੀ ਘੋਸ਼ਣਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਿਸ਼ੇਲ ਇਕ ਦਸੰਬਰ ਤੋਂ ਯੂਰਪੀਅਨ ਕੌਂਸਲ ਦੇ ਮੁਖੀ ਦਾ ਅਹੁਦਾ ਸੰਭਾਲਣ ਵਾਲੇ ਹਨ। ਇਸ ਲਈ ਦੇਸ਼ 'ਚ ਨਵੇਂ ਪ੍ਰਧਾਨ ਮੰਤਰੀ ਦੀ ਜ਼ਰੂਰਤ ਪਈ ਹੈ।


Related News