ਕੈਨੇਡਾ ''ਚ ਪੰਜਾਬਣ ਐੱਮ. ਪੀ. ਸੋਨੀਆ ਸਿੱਧੂ ਦੇ ਬੇਟੇ ਨੇ ਵਧਾਇਆ ਉਸ ਦਾ ''ਮਾਣ'' (ਤਸਵੀਰਾਂ)

06/24/2017 12:48:42 PM

ਬਰੈਂਪਟਨ— ਬਰੈਂਪਟਨ ਦੱਖਣੀ ਤੋਂ ਪੰਜਾਬੀ ਮੂਲ ਦੇ ਐੱਮ. ਪੀ. ਸੋਨੀਆ ਸਿੱਧੂ ਦੇ ਬੇਟੇ ਅਕਾਸ਼ ਸਿੱਧੂ ਨੇ ਉਸ ਦਾ ਮਾਣ ਵਧਾ ਦਿੱਤਾ ਹੈ। ਆਕਾਸ਼ ਨੇ ਸਕੂਲਿਚ ਸਕੂਲ ਆਫ ਬਿਜ਼ਨੈੱਸ-ਯੌਰਕ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ। ਸੋਨੀਆ ਸਿੱਧੂ ਨੇ ਬੇਟੇ ਦੀ ਇਸ ਸਫਲਤਾ ਦੀ ਖੁਸ਼ੀ ਆਪਣੇ ਫੇਸਬੁੱਕ 'ਤੇ ਸਾਂਝੀ ਕਰਦੇ ਹੋਏ ਕਿਹਾ ਕਿ ਬਹੁਤ ਮਿਹਨਤ, ਸਿੱਖਣ ਅਤੇ ਪ੍ਰਤਿਭਾ ਦੇ ਵਿਕਾਸ ਤੋਂ ਬਾਅਦ ਉਸ ਦੇ ਬੇਟੇ ਅਤੇ ਹੋਰ ਵਿਦਿਆਰਥੀਆਂ ਨੇ ਇਹ ਕੰਮ ਕਰ ਦਿਖਾਇਆ ਹੈ। ਸੋਨੀਆ ਨੇ ਆਪਣੇ ਬੇਟੇ ਅਤੇ ਹੋਰ ਵਿਦਿਆਰਥੀਆਂ ਦੇ ਆਉਣ ਵਾਲੇ ਜੀਵਨ ਦੇ ਸੁਖਮਈ ਹੋਣ ਦੀ ਕਾਮਨਾ ਕੀਤੀ। 

Kulvinder Mahi

This news is News Editor Kulvinder Mahi