ਹਰਮੀਤ ਢਿੱਲੋਂ ਦਾ ਇਲਜ਼ਾਮ, ਸਿੱਖ ਹੋਣ ਕਾਰਨ ਮੈਨੂੰ ਆਪਣੀ ਪਾਰਟੀ ਦੇ ਲੋਕ ਬਣਾ ਰਹੇ ਨਿਸ਼ਾਨਾ

01/17/2023 3:35:25 PM

ਵਾਸ਼ਿੰਗਟਨ (ਭਾਸ਼ਾ)- ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੀ ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸਿੱਖ ਧਰਮ ਨਾਲ ਸਬੰਧਤ ਹੋਣ ਕਾਰਨ ਪਾਰਟੀ ਦੇ ਕੁਝ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਉਹ ਹਾਰ ਨਹੀਂ ਮੰਨੇਗੀ ਅਤੇ ਚੋਟੀ ਦੇ ਅਹੁਦੇ ਦੀ ਦੌੜ ਵਿੱਚ ਬਣੀ ਰਹੇਗੀ। ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਸਾਬਕਾ ਸਹਿ ਪ੍ਰਧਾਨ ਢਿੱਲੋਂ (54) ਦੇ ਸਾਹਮਣੇ ਇਸ ਅਹੁਦੇ ਲਈ ਪ੍ਰਭਾਵਸ਼ਾਲੀ ਨੇਤਾ ਅਤੇ RNC ਦੀ ਪ੍ਰਧਾਨ ਰੋਨਾ ਮੈਕਡੈਨੀਅਲ ਦੀ ਚੁਣੌਤੀ ਹੈ।

ਇਹ ਵੀ ਪੜ੍ਹੋ: ਇਟਲੀ 'ਚ ਸਕੇ ਭੈਣ-ਭਰਾ ਸਮੇਤ ਮਾਰੇ ਗਏ 3 ਨੌਜਵਾਨ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਨਾਲ ਸਨ ਸਬੰਧਿਤ

ਢਿੱਲੋਂ ਨੇ ਸੋਮਵਾਰ ਨੂੰ ਟਵਿੱਟਰ 'ਤੇ ਕਿਹਾ ਕਿ ਉਨ੍ਹਾਂ ਦੇ ਧਰਮ ਨੂੰ ਲੈ ਕੇ ਉਨ੍ਹਾਂ 'ਤੇ ਕੀਤੇ ਜਾਣ ਵਾਲੇ ਹਮਲੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਟੀਮ ਨੂੰ RNC ਵਿੱਚ ਜਵਾਬਦੇਹੀ, ਪਾਰਦਰਸ਼ਤਾ, ਇਮਾਨਦਾਰੀ ਅਤੇ ਸ਼ਿਸ਼ਟਾਚਾਰ ਦੇ ਨਵੇਂ ਮਾਪਦੰਡਾਂ ਸਮੇਤ ਸਕਾਰਾਤਮਕ ਤਬਦੀਲੀ ਲਿਆਉਣ ਤੋਂ ਨਹੀਂ ਰੋਕ ਸਕਣਗੇ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਕਈ ਧਮਕੀ ਭਰੇ ਟਵੀਟ ਮਿਲੇ ਹਨ। ਉਨ੍ਹਾਂ ਕਿਹਾ ਕਿ ਅੱਜ ਧਮਕੀਆਂ ਮਿਲ ਰਹੀਆਂ ਹਨ। ਰੋਨਾ ਦੇ ਇੱਕ ਸਮਰਥਕ ਨੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਵਿਰਾਸਤ ਸਬੰਧੀ ਮੇਰੇ ਸੰਦੇਸ਼ ਦਾ ਜਵਾਬ ਦਿੱਤਾ ਅਤੇ ਮੈਨੂੰ "ਨਰਾਜ਼ ਕਰਨ ਵਾਲੇ" ਸੰਦੇਸ਼ ਭੇਜਣ ਤੋਂ ਵੋਟਰਾਂ ਨੂੰ ਨਾ ਰੋਕਣ 'ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ (ਮੇਰੀ ਟੀਮ ਵਿਚ ਕਿਸੇ ਨੇ ਵੀ ਕਿਸੇ ਮੈਂਬਰ ਨੂੰ ਸੰਦੇਸ਼ ਭੇਜਣ ਲਈ ਨਹੀਂ ਕਿਹਾ ਹੈ)।

ਇਹ ਵੀ ਪੜ੍ਹੋ: ਨੇਪਾਲ ਜਹਾਜ਼ ਹਾਦਸੇ 'ਚ ਮਾਰੇ ਗਏ UP ਦੇ 4 ਨੌਜਵਾਨ, ਪਛਾਣ ਲਈ ਕਾਠਮੰਡੂ ਗਏ ਰਿਸ਼ਤੇਦਾਰ

ਉਨ੍ਹਾਂ ਨੇ ਆਪਣੇ ਵੈਰੀਫਾਈਡ ਟਵਿੱਟਰ ਅਕਾਉਂਟ 'ਪੰਜਾਬਣ' 'ਤੇ ਟਵੀਟ ਕੀਤਾ, "ਮੇਰੀ ਟੀਮ ਦੇ ਇੱਕ ਹੋਰ ਵਿਅਕਤੀ ਨੂੰ RNC ਨੂੰ ਵਾਧੂ ਧੰਨ ਦੇਣ ਵਾਲਿਆਂ ਦੇ ਬਾਰੇ ਵਿਚ ਸਵਾਲ ਚੁੱਕਣ ਲਈ RNC ਸਲਾਹਕਾਰ ਦਾ ਧਮਕੀ ਭਰਿਆ ਫੋਨ ਆਇਆ। ਇਹ ਸੰਦੇਸ਼ ਭੇਜਿਆ ਗਿਆ ਸੀ ਕਿ ਜੇਕਰ ਮੇਰੇ ਸਮਰਥਕ ਚੁੱਪ ਨਹੀਂ ਹੁੰਦੇ ਤਾਂ ਉਹ ਪ੍ਰਚਾਰ ਮੁਹਿੰਮ ਜਾਂ RNC ਲਈ ਕੰਮ ਨਹੀਂ ਕਰਨਗੇ। ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ 27 ਜਨਵਰੀ ਨੂੰ ਹੋਵੇਗੀ। ਪੋਲੀਟਿਕੋ ਅਖ਼ਬਾਰ ਨੇ ਪਿਛਲੇ ਹਫਤੇ ਰਿਪੋਰਟ ਵਿਚ ਕਿਹਾ ਸੀ ਕਿ ਵਿਰੋਧੀਆਂ ਨੇ ਢਿੱਲੋਂ ਦੇ ਸਿੱਖ ਧਰਮ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ, ਜਿਸ ਨਾਲ ਕਮੇਟੀ ਦੇ ਕੁਝ ਮੈਂਬਰ ਪਰੇਸ਼ਾਨ ਹੋ ਗਏ ਹਨ। ਢਿੱਲੋਂ ਨੇ ਪੋਲੀਟਿਕੋ ਨੂੰ ਕਿਹਾ ਕਿ ਇਹ ਜਾਣ ਕੇ ਦੁੱਖ ਹੁੰਦਾ ਹੈ ਕਿ RNC ਦੇ ਕੁਝ ਮੈਂਬਰਾਂ ਨੇ ਮੇਰੇ ਸਿੱਖ ਧਰਮ ਨੂੰ ਮੇਰੇ ਵਿਰੁੱਧ ਇਕ ਹਥਿਆਰ ਵਜੋਂ ਵਰਤਦਿਆਂ RNC ਚਲਾਉਣ ਦੀ ਮੇਰੀ ਯੋਗਤਾ 'ਤੇ ਸਵਾਲ ਚੁੱਕਿਆ ਹੈ। ਮੈਕਡੈਨੀਅਲ ਨੇ ਧਰਮ ਦੇ ਅਧਾਰ 'ਤੇ ਅਜਿਹੇ ਹਮਲਿਆਂ ਦੀ ਨਿੰਦਾ ਕੀਤੀ ਹੈ।

ਇਹ ਵੀ ਪੜ੍ਹੋ:ਹਨੀ ਟ੍ਰੈਪ 'ਚ ਫਸਿਆ ਬਾਬਰ ਆਜ਼ਮ! ਸੋਸ਼ਲ ਮੀਡੀਆ 'ਤੇ ਲੀਕ ਹੋਈਆਂ ਨਿੱਜੀ ਵੀਡੀਓਜ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry