ਅਮਰੀਕਾ ''ਚ ਕਈ ਦਿਨਾਂ ਬਾਅਦ ਸੜਕਾਂ ''ਤੇ ਦਿੱਖ ਰਹੀ ਕੁਝ ਸ਼ਾਂਤੀ

06/03/2020 8:59:01 PM

ਵਾਸ਼ਿੰਗਟਨ - ਅਮਰੀਕਾ ਵਿਚ ਪੁਲਸ ਹਿਰਾਸਤ ਵਿਚ ਅਸ਼ਵੇਤ ਵਿਅਕਤੀ ਜਾਰਜ ਫਲਾਇਡ ਦੇ ਮਾਰੇ ਜਾਣ ਤੋਂ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ ਤੋਂ ਕਈ ਦਿਨ ਬਾਅਦ ਸੜਕਾਂ 'ਤੇ ਹੁਣ ਤੁਲਨਾਤਮਕ ਤੌਰ 'ਤੇ ਸ਼ਾਂਤੀ ਦਿੱਖ ਰਹੀ ਹੈ ਅਤੇ ਪ੍ਰਦਰਸ਼ਨ ਹੁਣ ਸ਼ਾਂਤੀਪੂਰਣ ਹੋ ਰਹੇ ਹਨ। ਮਿਨੀਪੋਲਸ ਵਿਚ 25 ਮਈ ਨੂੰ ਇਕ ਸ਼ਵੇਤ ਅਧਿਕਾਰੀ ਵੱਲੋਂ ਫਲਾਇਡ ਦੀ ਧੌਂਣ ਨੂੰ ਗੋਢੇ ਨਾਲ ਦਬਾਏ ਜਾਣ ਦੀ ਵੀਡੀਓ ਵਾਇਰਸ ਹੋਣ ਤੋਂ ਬਾਅਦ ਅਮਰੀਕਾ ਵਿਚ ਲੋਕਾਂ ਦਾ ਗੁੱਸਾ ਭੱੜਕ ਚੁੱਕਿਆ ਹੈ।

ਵੀਡੀਓ ਵਿਚ ਫਲਾਇਡ ਪੁਲਸ ਅਧਿਕਾਰੀ ਨੂੰ ਇਹ ਕਹਿੰਦੇ ਦਿਖਾਈ ਦਿੰਦੇ ਹਨ ਕਿ ਉਸ ਨੂੰ ਸਾਹ ਨਹੀਂ ਆ ਰਿਹਾ। ਪੁਲਸ ਅਧਿਕਾਰੀ ਇਸ ਦੇ ਬਾਵਜੂਦ ਆਪਣਾ ਗੋਢਾ ਉਸ ਦੀ ਧੌਂਣ ਤੋਂ ਨਹੀਂ ਚੁੱਕਦਾ ਅਤੇ ਉਹ ਹੌਲੀ-ਹੌਲੀ ਹਿੱਲਣਾ ਬੰਦ ਕਰ ਦਿੰਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਨਿਊਯਾਰਕ ਸ਼ਹਿਰ ਵਿਚ ਰਾਤ ਭਰ ਲੁੱਟਖੋਹ ਹੋਣ ਦੀਆਂ ਖਬਰਾਂ ਹਨ ਅਤੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਤੋਂ ਬੁੱਧਵਾਰ ਸਵੇਰ ਤੱਕ 9 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਪਰ ਕਈ ਥਾਂ ਅੱਗ ਲਾਉਣ ਅਤੇ ਗੋਲੀਬਾਰੀ ਦਾ ਸਾਹਮਣਾ ਕਰਨ ਵਾਲੀਆਂ ਪਿਛਲੀਆਂ ਕੁਝ ਰਾਤਾਂ ਦੇ ਮੁਕਾਬਲੇ ਹੁਣ ਮੁਕਾਬਲਾਤਨ ਤੌਰ 'ਤੇ ਸ਼ਾਂਤੀ ਦਿਖਾਈ ਦੇ ਰਹੀ ਹੈ।

ਅਨੇਕ ਸ਼ਹਿਰਾਂ ਵਿਚ ਕਰਫਿਊ ਹੋਰ ਸਖਤ ਕੀਤੇ ਜਾਣ ਤੋਂ ਬਾਅਦ ਸ਼ਾਂਤੀ ਆਉਂਦੀ ਪ੍ਰਤੀਤ ਹੋ ਰਹੀ ਹੈ। ਵਾਸ਼ਿੰਗਟਨ ਅਤੇ ਨਿਊਯਾਰਕ ਜਿਹੇ ਸ਼ਹਿਰਾਂ ਨੇ ਲੋਕਾਂ ਨੂੰ ਦਿਨ ਵਿਚ ਵੀ ਸੜਕਾਂ 'ਤੇ ਨਾ ਆਉਣ ਦਾ ਆਦੇਸ਼ ਦਿੱਤਾ ਹੈ। ਪ੍ਰਦਰਸ਼ਨਕਾਰੀ ਲਾਸ ਏਜੰਲਸ, ਮਿਆਮੀ, ਸੈਂਟ ਪਾਲ, ਮਿਨੀਸੋਆ, ਕੋਲੰਬੀਆ, ਸਾਊਥ ਕੈਰੋਲੀਨਾ ਅਤੇ ਹਿਊਸਟਨ ਸਮੇਤ ਕਈ ਥਾਂਵਾਂ 'ਤੇ ਉਤਰੇ, ਜਿਥੇ ਪੁਲਸ ਪ੍ਰਮੁੱਰਾਂ ਨੇ ਸ਼ਾਂਤੀਪੂਰਣ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕੀਤੀ। ਨਿਊਯਾਰਕ ਦੇ ਡੈਮੋਕ੍ਰੇਟਿਕ ਗਵਰਨਰ ਐਂਡਿ੍ਰਓ ਕਿਓਮੋ ਨੇ ਇਕ ਬ੍ਰੀਫਿੰਗ ਵਿਚ ਕਿਹਾ ਕਿ ਸ਼ਹਿਰ ਵਿਚ ਮੰਗਲਵਾਰ ਨੂੰ ਜੋ ਹੋਇਆ ਉਹ ਸ਼ਰਮ ਦੀ ਗੱਲ ਹੈ।

Khushdeep Jassi

This news is Content Editor Khushdeep Jassi