ਵਿਹੜੇ ਦੀ ਖੋਦਾਈ ਦੌਰਾਨ ਮਿਲਿਆ ਕੁੱਝ ਅਜਿਹਾ ਕਿ ਦੇਖ ਰਹਿ ਗਏ ਸਭ ਹੱਕੇ-ਬੱਕੇ

07/16/2017 2:31:23 PM

ਚੈੱਕ ਰੀਪਬਲਿਕਨ— ਘਰ ਖਰੀਦਣ ਦਾ ਸੁਪਨਾ ਹਰ ਵਿਅਕਤੀ ਦਾ ਹੁੰਦਾ ਹੈ ਪਰ ਕਈ ਵਾਰ ਸੁਪਨਿਆਂ ਦੇ ਘਰ ਪਿੱਛੇ ਖਾਲੀ ਜਗ੍ਹਾ ਅੰਦਰ ਵੱਖਰੀਆਂ ਹੀ ਚੀਜ਼ਾਂ ਮਿਲਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਲੋਕ ਹੱਕੇ-ਬੱਕੇ ਰਹਿ ਜਾਂਦੇ ਹਨ। ਅੱਜ ਅਸੀਂ ਅਜਿਹੇ ਹੀ ਕੁੱਝ ਮਾਮਲੇ ਦੱਸਣ ਜਾ ਰਹੇ ਹਾਂ, ਜਦ ਲੋਕਾਂ ਨੂੰ ਆਪਣੇ ਘਰ ਦੇ ਵਿਹੜੇ 'ਚੋਂ ਅਜੀਬ ਚੀਜ਼ਾਂ ਮਿਲੀਆਂ। ਨਿਊ ਆਰਲਿਅੰਸ ਦੇ ਫਰੈਂਚ ਕਵਾਟਰ 'ਚ ਰਹਿਣ ਵਾਲੇ ਵਿਨਸੇਟ ਮਾਰਸਲੇ ਆਪਣੇ ਨਵੇਂ ਘਰ ਦੇ ਪਿੱਛੇ ਬਚੀ ਵਾਧੂ ਜ਼ਮੀਨ 'ਤੇ ਸਵੀਮਿੰਗ ਪੂਲ ਬਣਾਉਣਾ ਚਾਹੁੰਦੇ ਸਨ। ਇਸ ਲਈ ਖੋਦਾਈ ਕਰਦੇ ਹੋਏ ਉਨ੍ਹਾਂ ਨੇ ਜੋ ਦੇਖਿਆ ਉਸ ਨਾਲ ਸਭ ਦੰਗ ਰਹਿ ਗਏ। ਅਸਲ 'ਚ ਉਨ੍ਹਾਂ ਦੇ ਘਰ ਦੇ ਪਿੱਛੇ ਕਬਰਸਤਾਨ ਸੀ। ਜਾਂਚ ਮਗਰੋਂ ਪਤਾ ਲੱਗਾ ਕਿ 1700 ਦੇ ਦਹਾਕੇ ਦਾ ਹੈ। ਇਸ 'ਚ 15 ਕਬਰਾਂ ਸਨ। 


ਲਾਸ ਏਂਜਲਸ 'ਚ ਰਹਿਣ ਵਾਲੇ ਮੈਕ ਰੀਡ ਨੂੰ ਆਪਣੇ ਘਰ ਦੇ ਪਿਛਲੇ ਹਿੱਸੇ 'ਚ ਇਕ ਕਰੋੜ ਰੁਪਏ ਦਾ ਗਾਂਜਾ ਮਿਲਿਆ ਸੀ। ਮੈਕ ਨੇ ਬੈਗ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਤਾਂ ਕਿ ਇਸ ਬਦਲੇ ਉਸ ਨੂੰ ਇਨਾਮ ਮਿਲ ਜਾਵੇ। ਮੈਕ ਨੇ ਆਪਣੀ ਫੇਸਬੁੱਕ 'ਤੇ ਇਕ ਪੋਸਟ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਹ ਛੁੱਟੀਆਂ ਮਨਾਉਣ ਲਈ ਗਏ ਹੋਏ ਸਨ। ਚੈੱਕ ਰੀਪਬਲਿਕਨ ਦੇ ਘਰ ਦੇ ਪਿਛਲੇ ਹਿੱਸੇ 'ਚੋਂ ਦੋ ਵਿਸ਼ਾਲ ਘੰਟੇ ਮਿਲੇ ਸਨ। ਇਹ 400 ਸਾਲ ਪੁਰਾਣੇ ਸਨ ਅਤੇ ਮਿਲਣ ਦੇ 11 ਸਾਲ ਪਹਿਲਾਂ ਚੋਰੀ ਹੋਏ ਸਨ ਅਤੇ ਕਿਸੇ ਨੇ ਇਨ੍ਹਾਂ ਨੂੰ ਛੁਪਾ ਕੇ ਰੱਖ ਲਿਆ ਸੀ। 


ਚੈੱਕ ਰੀਪਬਲਿਕਨ 'ਚ ਹੀ ਇਕ ਵਿਅਕਤੀ ਨੂੰ ਘਰ ਦੇ ਵਿਹੜੇ ਦੀ ਖੋਦਾਈ ਸਮੇਂ ਦੂਜੇ ਵਿਸ਼ਵ ਯੁੱਧ ਦੇ ਪੁਰਾਣੇ ਬੰਬ ਮਿਲੇ ਸਨ। ਇਸ ਮਗਰੋਂ ਪੁਲਸ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਨੂੰ ਹੋਰ ਵੀ ਕਈ ਧਮਾਕਾਖੇਜ਼ ਪਦਾਰਥ ਮਿਲੇ।