ਦੁਨੀਆ 'ਚ ਕੁਝ ਅਜਿਹੇ ਦੇਸ਼, ਜੋ ਇਸ ਕਾਰਣ ਹਨ ਖਾਸ

03/20/2021 1:26:19 AM

ਪੈਰਿਸ-ਸਮੁੱਚੀ ਦੁਨੀਆ 'ਚ 200 ਤੋਂ ਵਧੇਰੇ ਦੇਸ਼ ਮੌਜੂਦ ਹਨ ਅਤੇ ਇਥੇ 7.5 ਅਰਬ ਲੋਕ ਰਹਿੰਦੇ ਹਨ। ਅਜਿਹੇ 'ਚ ਦੁਨੀਆ ਕਈ ਅਜੀਬ ਚੀਜ਼ਾਂ, ਥਾਵਾਂ ਅਤੇ ਲੋਕਾਂ ਨਾਲ ਭਰੀ ਹੋਈ ਹੈ। ਕਿਤੇ ਦੁਨੀਆ 'ਤੇ ਸਭ ਤੋਂ ਤਿੱਖੀ ਮਿਰਚ ਮਿਲਦੀ ਹੈ ਤਾਂ ਕਿਤੇ ਦੁਨੀਆ ਦੇ ਸਭ ਤੋਂ ਛੋਟੇ ਕੱਦ ਵਾਲੇ ਲੋਕ ਰਹਿੰਦੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਅਜੀਬ ਦਿਲਚਸਪ ਚੀਜ਼ਾਂ ਬਾਰੇ ਦੱਸਾਂਗੇ।

ਦੁਨੀਆ 'ਚ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਪੀਣ ਲਈ ਕੋਕਾ-ਕੋਲਾ ਕੋਲਡ ਡ੍ਰਿੰਕ ਮਿਲ ਹੀ ਜਾਂਦੀ ਹੈ। ਬੀ.ਬੀ.ਸੀ. ਮੁਤਾਬਕ, ਉੱਤਰ ਕੋਰੀਆ ਅਤੇ ਕਿਊਬਾ ਦੁਨੀਆ ਦੇ ਅਜਿਹੇ ਦੋ ਦੇਸ਼ ਹਨ ਜਿਥੇ ਇਹ ਕੋਲਡ ਡ੍ਰਿੰਕ ਆਧਿਕਾਰਿਤ ਤੌਰ 'ਤੇ ਨਹੀਂ ਮਿਲਦੀ ਹੈ।


ਡ੍ਰੈਗਨ ਬ੍ਰੇਥ ਚਿਲੀ ਪਾਉਡਰ ਇੰਨਾਂ ਤਿੱਖਾ ਹੁੰਦਾ ਕਿ ਇਹ ਲੋਕਾਂ ਦੀ ਜਾਨ ਤੱਕ ਲੈ ਸਕਦਾ ਹੈ। ਜੇਕਰ ਕੋਈ ਵਿਅਕਤੀ ਇਸ ਨੂੰ ਖਾ ਲੈਂਦਾ ਹੈ ਤਾਂ ਉਸ ਨੂੰ ਐਨਫਾਇਲੈਕਟਿਕ ਸ਼ਾਕ ਦੇ ਸਕਦਾ ਹੈ, ਜੋ ਉਸ ਦੀ ਮੌਤ ਦਾ ਕਾਰਣ ਬਣ ਸਕਦਾ ਹੈ। ਇਸ ਪਾਉਡਰ ਦਾ ਇਸਤੇਮਾਲ ਮੈਡੀਕਲ ਟ੍ਰੀਟਮੈਂਟ ਲਈ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਦੋ ਪੱਤਰਕਾਰਾਂ ਨੂੰ ਲਿਆ ਗਿਆ ਹਿਰਾਸਤ 'ਚ


ਫਰਾਂਸ ਦੀ ਗਿਣਤੀ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ 'ਚ ਹੁੰਦੀ ਹੈ। ਇਸ ਕਾਰਣ ਇਥੇ ਦੁਨੀਆਭਰ ਤੋਂ ਸਭ ਤੋਂ ਵਧ ਗਿਣਤੀ 'ਚ ਲੋਕ ਘੁੰਮਣ ਲਈ ਪਹੁੰਚਦੇ ਹਨ। 2017 ਦੇ ਡਾਟਾ ਮੁਤਾਬਕ ਫਰਾਂਸ 'ਚ 2017 'ਚ 8.6 ਕਰੋੜ ਲੋਕ ਘੁੰਮਣ ਲਈ ਪਹੁੰਚੇ।


ਦੁਨੀਆਭਰ 'ਚ ਲੰਬੇ ਅਤੇ ਛੋਟ ਕੱਦ ਵਾਲੇ ਲੋਕ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਪਰ ਇੰਡੋਨੇਸ਼ੀਆ ਦੁਨੀਆ ਦੇ ਸਭ ਤੋਂ ਛੋਟੇ ਲੋਕਾਂ ਦਾ ਘਰ ਹੈ। ਇੰਡੋਨੇਸ਼ੀਆ 'ਚ ਔਸਤਨ ਬਾਲਗਾਂ ਦਾ ਕੱਦ 5 ਫੁੱਟ 1.8 ਇੰਚ ਹੁੰਦਾ ਹੈ।

ਇਹ ਵੀ ਪੜ੍ਹੋ -ਬ੍ਰਿਟੇਨ ਦੇ PM ਬੋਰਿਸ ਜਾਨਸਨ ਨੂੰ ਲੱਗੇਗਾ ਕੋਵਿਡ-19 ਰੋਕੂ ਐਸਟ੍ਰਾਜੇਨੇਕਾ ਦਾ ਟੀਕਾ

ਦੁਨੀਆ 'ਚ ਸਭ ਤੋਂ ਸ਼ਾਂਤ ਕਮਰਾ ਮਾਈਕ੍ਰੋਸਾਫਟ ਦੇ ਵਾਸ਼ਿੰਗਟਨ ਸਥਿਤ ਹੈਡਕੁਆਰਟਰ 'ਚ ਮੌਜੂਦ ਹੈ। ਸੀ.ਐੱਨ.ਐੱਨ. ਮੁਤਾਬਕ ਇਹ ਕਮਰਾ -20.35 ਡੈਸੀਬਲ ਦਾ ਆਵਾਜ਼ ਨੂੰ ਮਾਪਦਾ ਹੈ। ਇਸ ਤਰ੍ਹਾਂ ਇਹ ਦੁਨੀਆ ਦਾ ਸਭ ਤੋਂ ਸ਼ਾਂਤ ਕਮਰਾ ਹੈ।


ਨਿਊਜ਼ੀਲੈਂਡ ਦੀ Taumatawhakatangihanga-koauauotamateaturipukakapikimaung-ahoronukupokaiwhenuakitanatahu ਹਿਲ ਦੁਨੀਆ ਦੇ ਸਭ ਤੋਂ ਲੰਬੇ ਨਾਂ ਵਾਲੀ ਥਾਂ ਹੈ। ਇਸ ਪੂਰੇ ਨਾਂ 'ਚ 85 ਸ਼ਬਦ ਹਨ।



ਕਈ ਵਾਰ ਭੂਚਾਲ ਦੇ ਝਟਕੇ ਇੰਨੇ ਹਲਕੇ ਹੁੰਦੇ ਹਨ ਕਿ ਇਹ ਮਹਿਸੂਸ ਤੱਕ ਨਹੀਂ ਹੋ ਪਾਂਦੇ ਹਨ ਪਰ ਕਈ ਵਾਰ ਭੂਚਾਲ ਦੇ ਝਟਕੇ ਇੰਨੇ ਤੇਜ਼ ਹੁੰਦੇ ਹਨ ਕਿ ਇਹ ਇਮਾਰਤਾਂ ਨੂੰ ਢਹਿ-ਢੇਰੀ ਕਰ ਦਿੰਦੇ ਹਨ। ਅਮਰੀਕੀ ਜਿਓਲਾਜਿਕਲ ਸਰਵੇਅ ਮੁਤਾਬਕ ਦੁਨੀਆ 'ਚ ਜਾਪਾਨ ਇਕ ਅਜਿਹਾ ਦੇਸ਼ ਹੈ ਜਿਥੇ ਸਭ ਤੋਂ ਜ਼ਿਆਦਾ ਭੂਚਾਲ ਰਿਕਾਰਡ ਕੀਤੇ ਜਾਂਦੇ ਹਨ।


ਕੁਝ ਦੇਸ਼ ਸੈਂਕੜੇ ਸਾਲ ਪਹਿਲੇ ਹੋਂਦ 'ਚ ਆਏ ਜਦਕਿ ਕਈ ਦੇਸ਼ਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਪਰ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ ਦਾ ਤਮਗਾ ਸਾਊਥ ਸੂਡਾਨ ਨੂੰ ਜਾਂਦਾ ਹੈ। ਜਿਸ ਨੂੰ 2011 'ਚ ਸੁਤੰਤਰਤਾ ਮਿਲੀ। ਇਸ ਤਰ੍ਹਾਂ ਇਹ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar