ਸੋਮਾਲੀਆ ਨੇ ਟਿੱਡਿਆਂ ਦੇ ਹਮਲੇ ਨੂੰ ਲੈ ਕੇ ਰਾਸ਼ਟਰੀ ਐਮਰਜੈਂਸੀ ਐਲਾਨੀ

02/02/2020 8:37:52 PM

ਮੋਗਾਦਿਸ਼ੂ (ਏ.ਐਫ.ਪੀ.)- ਸੋਮਾਲੀਆ ਨੇ ਟਿੱਡਿਆਂ ਦੇ ਹਮਲੇ ਨੂੰ ਲੈ ਕੇ ਐਤਵਾਰ ਨੂੰ ਰਾਸ਼ਟਰੀ ਐਮਰਜੈਂਸੀ ਐਲਾਨ ਦਿੱਤੀ ਹੈ ਕਿਉਂਕਿ ਇਨ੍ਹਾਂ ਕੀੜਿਆਂ ਨੇ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿਚੋਂ ਇਕ ਵਿਚ ਖੁਰਾਕ ਸਪਲਾਈ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਖੇਤੀ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਖੇਤੀ ਮੰਤਰਾਲੇ ਨੇ ਟਿੱਡੀਆਂ ਦੇ ਹਮਲੇ 'ਚ ਉਭਾਰ ਦੇ ਮੱਦੇਨਜ਼ਰ ਰਾਸ਼ਟਰੀ ਐਮਰਜੈਂਸੀ ਐਲਾਨ ਦਿੱਤੀ, ਇਸ ਹਮਲੇ ਨਾਲ ਸੋਮਾਲੀਆ ਦੀ ਕਮਜ਼ੋਰ ਖੁਰਾਕ ਸੁਰੱਖਿਆ ਸਥਿਤੀ 'ਤੇ ਇਕ ਵੱਡਾ ਖਤਰਾ ਪੈਦਾ ਹੋ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਟਿੱਡਿਆਂ ਦਾ ਝੁੰਡ ਮੌਸਮ ਵਿਚ ਬਹੁਤ ਹੀ ਉਤਰਾਅ-ਝੜਾਅ ਦਾ ਨਤੀਜਾ ਹੈ ਅਤੇ ਸੋਮਾਲੀਆ ਦੀ ਐਮਰਜੈਂਸੀ ਐਲਾਨਣ ਦਾ ਟੀਚਾ ਇਨ੍ਹਾਂ ਕੀੜਿਆਂ ਨਾਲ ਨਜਿੱਠਣ ਦੀ ਰਾਸ਼ਟਰੀ ਕੋਸ਼ਿਸ਼ ਨੂੰ ਤੇਜ਼ ਕਰਨਾ ਹੈ। ਸੋਮਾਲੀਆ ਅਜਿਹਾ ਐਲਾਨ ਕਰਨ ਵਾਲਾ ਇਸ ਖੇਤਰ ਦਾ ਪਹਿਲਾ ਦੇਸ਼ ਹੈ। ਟਿੱਡੀਆਂ ਨੇ ਇਸ ਦੇਸ਼ ਵਿਚ ਪਿਛਲੇ 25 ਸਾਲ ਵਿਚ ਸਭ ਤੋਂ ਬੁਰੀ ਸਥਿਤੀ ਪੈਦਾ ਕਰ ਦਿੱਤੀ ਹੈ। ਖੇਤੀ ਮੰਤਰਾਲੇ ਨੇ ਕਿਹਾ ਕਿ ਲੋਕਾਂ ਦੇ ਖੁਰਾਕ ਸਰੋਤ ਅਤੇ ਪਸ਼ੂਆਂ ਦੇ ਚਾਰੇ ਜੋਖਮ ਵਿਚ ਹਨ।
 

Sunny Mehra

This news is Content Editor Sunny Mehra