ਸੋਮਾਲੀਆ ''ਚ ਧਮਾਕਾ, ਕਰੀਬ 30 ਲੋਕਾਂ ਦੀ ਮੌਤ

10/14/2017 11:40:44 PM

ਮੋਗਾਦਿਸ਼ੂ— ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਹੋਏ ਬੰਬ ਧਮਾਕੇ 'ਚ ਕਰੀਬ 30 ਲੋਕਾਂ ਦੀ ਮੌਤ ਹੋ ਗਈ। ਪਹਿਲਾ ਧਮਾਕਾ ਇਕ ਭੀੜ੍ਹ ਵਾਲੇ ਇਲਾਕੇ 'ਚ ਹੋਇਆ। ਦੂਜਾ ਧਮਾਕਾ ਮਦੀਨਾ ਜ਼ਿਲੇ 'ਚ ਹੋਇਆ ਜਿਸ 'ਚ ਦੋ ਲੋਕਾਂ ਦੀ ਮੌਤ ਹੋਈ ਹੈ। ਪਹਿਲਾ ਵੱਡਾ ਧਮਾਕਾ ਮੋਗਾਦਿਸ਼ੂ 'ਚ ਇਕ ਹੋਟਲ ਦੇ ਐਂਟਰੀ ਗੇਟ ਨੇੜੇ ਧਮਾਕਾਖੇਜ ਸਮੱਗਰੀ ਨਾਲ ਭਰੇ ਇਕ ਟਰੱਕ 'ਚ ਕੀਤਾ ਗਿਆ, ਜਿਸ 'ਚ ਕਰੀਬ 100 ਲੋਕ ਜ਼ਖਮੀ ਹੋ ਗਏ ਹਨ।

ਪੁਲਸ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਪਿੱਛੇ ਕਿਸ ਦਾ ਹੱਥ ਹੈ। ਮੋਗਾਦਿਸ਼ੂ ਅੱਤਵਾਦ ਸੰਗਠਨ ਅਲ ਕਾਇਦਾ ਨਾਲ ਜੁੜੇ ਅਲ ਸ਼ਬਾਬ ਧਿਰ ਦੇ ਨਿਸ਼ਾਨੇ 'ਤੇ ਰਹਿੰਦਾ ਹੈ ਜੋ ਸੋਮਾਲੀਆਈ ਸਰਕਾਰ ਖਿਲਾਫ ਲੜ ਰਿਹਾ ਹੈ। ਪੁਲਸ ਕਪਤਾਨ ਮੁਹੰਮਦ ਹੁਸੈਨ ਨੇ ਦੱਸਿਆ, ''ਟਰੱਕ 'ਚ ਬੰਬ ਧਮਾਕਾ ਕੀਤਾ ਗਿਆ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।'' ਜਾਣਕਾਰੀ ਮੁਤਾਬਕ ਸਫਾਰੀ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਕਈ ਲੋਕਾਂ ਦੇ ਮਲਬੇ ਹੇਠ ਦੱਬ ਹੋਣ ਦਾ ਖਦਸ਼ਾ ਹੈ। ਮੋਗਾਦਿਸ਼ੂ ਦੇ ਰਹਿਣ ਵਾਲੇ ਅਲੀ ਨੇ ਦੱਸਿਆ ਕਿ, ''ਮੈਂ ਇੰਨਾਂ ਵੱਡਾ ਧਮਾਕਾ ਪਹਿਲਾਂ ਕਦੇ ਨਹੀਂ ਦੇਖਿਆ, ਇਸ ਧਮਾਕੇ ਨਾਲ ਪੂਰਾ ਇਲਾਕਾ ਤਬਾਹ ਹੋ ਗਿਆ।''