ਸੋਮਾਲੀਆ ''ਚ ਸੰਯੁਕਤ ਮੁਹਿੰਮ ''ਚ 20 ਅੱਤਵਾਦੀ ਢੇਰ

09/30/2019 5:45:48 PM

ਮੋਗਾਦਿਸ਼ੁ (ਵਾਰਤਾ)— ਸੋਮਾਲੀਆ ਦੇ ਦੱਖਣੀ ਖੇਤਰ ਹੇਠਲੇ ਸ਼ਬੇਲੇ ਵਿਚ ਅਫਰੀਕਨ ਯੂਨੀਅਨ ਬਲ ਦੇ ਸਮਰਥਨ ਵਾਲੀ ਸੋਮਾਲੀਆ ਦੀ ਫੌਜ ਦੀ ਇਕ ਮੁਹਿੰਮ ਵਿਚ ਅਲ ਸ਼ਬਾਬ ਦੇ 20 ਅੱਤਵਾਦੀ ਮਾਰੇ ਗਏ ਹਨ। ਫੌਜ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਮਾਲੀਆ ਫੌਜ ਦੇ ਬੁਲਾਰੇ ਅਹਿਮਦ ਸਲਹ ਹੁਸੈਨ ਨੇ ਦੱਸਿਆ ਕਿ ਅਵਧੇਲ ਸ਼ਹਿਰ ਦੇ ਹੇਠਲੇ ਇਲਾਕੇ ਸ਼ਬੇਲੇ ਖੇਤਰ ਨਾਲ ਲੱਗਦੀ ਸੀਮਾ 'ਤੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਜਾਣਕਾਰੀ ਦੇ ਬਾਅਦ ਫੌਜ ਨੇ ਉਨ੍ਹਾਂ 'ਤੇ ਹਮਲਾ ਕੀਤਾ। 

ਹੁਸੈਨ ਨੇ ਕਿਹਾ,''ਸਾਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਸ਼ਹਿਰ ਵਿਚ ਫੌਜ ਬੇਸ 'ਤੇ ਹਮਲੇ ਲਈ ਅਵਧੇਲ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਇੱਕਠੇ ਹੋ ਰਹੇ ਹਨ। ਅਸੀਂ ਸੁਰੱਖਿਆ ਬਲਾਂ ਦੀ ਮਦਦ ਨਾਲ ਗੋਲੀਬਾਰੀ ਨੂੰ ਰੋਕ ਦਿੱਤਾ।'' ਫੌਜ ਦੇ ਅਧਿਕਾਰਕ ਸੂਤਰਾਂ ਨੇ ਦੱਸਿਆ,''ਅਸੀਂ ਉਨ੍ਹਾਂ ਦੇ ਸੀਨੀਅਰ ਨੇਤਾ ਹਸਨ ਅਬਸ਼ੀਰ ਜ਼ਿਬਰਲੀ ਸਮੇਤ 20 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।''

Vandana

This news is Content Editor Vandana