ਸੋਮਾਲਿਆ : ਕਾਰ ਬੰਬ ਧਮਾਕੇ ''ਚ 18 ਲੋਕਾਂ ਦੀ ਮੌਤ

02/24/2018 1:17:48 AM

ਮੋਗਾਦਿਸ਼ੂ— ਸੋਮਾਲਿਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਦੋ ਕਾਰਾਂ 'ਚ ਸ਼ੁੱਕਰਵਾਰ ਰਾਤ ਹੋਏ ਬੰਬ ਧਮਾਕੇ 'ਚ 18 ਲੋਕਾਂ ਦੀ ਮੌਤ ਹੋ ਗਈ ਤੇ 20 ਹੋਰ ਲੋਕ ਜ਼ਖਮੀ ਹੋ ਗਏ। ਅਮਿਨ ਐਂਬੂਲੈਂਸ ਦੇ ਬੁਲਾਰੇ ਅਬਦਿਕਾਦਿਰ ਰਹਿਮਾਨ ਨੇ ਦੱਸਿਆ ਕਿ ਅਜੇ ਤੱਕ ਅਸੀਂ 18 ਲੋਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਲਿਜਾ ਚੁੱਕੇ ਹਾਂ ਤੇ ਇਸ ਘਟਨਾ 'ਚ 20 ਹੋਰ ਲੋਕ ਜ਼ਖਮੀ ਹੋਏ ਹਨ।