ਬ੍ਰਿਟੇਨ ਦੇ ਬਲੈਨਹਿਮ ਪੈਲੇਸ ’ਚੋਂ ਸੋਨੇ ਦਾ ਟਾਇਲੇਟ ਚੋਰੀ

09/14/2019 8:17:27 PM

ਲੰਡਨ– ਆਕਸਫੋਰਡਸ਼ਾਇਰ ’ਚ ਬਲੈਨਹਿਮ ਪੈਲੇਸ ਤੋਂ ਪੂਰੀ ਤਰ੍ਹਾਂ ਸੋਨੇ ਨਾਲ ਬਣਿਆ ਇਕ ਟਾਇਲੇਟ ਚੋਰੀ ਹੋ ਗਿਆ। ਇਹ ਟਾਇਲੇਟ 18 ਕੈਰੇਟ ਦੇ ਸੋਨੇ ਨਾਲ ਬਣਿਆ ਹੋਇਆ ਸੀ। ਦੱਸ ਦਈਏ ਕਿ ਬਲੈਨਹਿਮ ਪੈਲੇਸ ’ਚ ਹੀ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਜਨਮ ਹੋਇਆ ਸੀ।

ਇਟਲੀ ਦੇ ਕਲਾਕਾਰ ਮਾਰੀਜਿਓ ਕੈਟੇਲਨ ਦੀ ਪ੍ਰਦਰਸ਼ਨੀ ‘ਜਿੱਤ ਕੋਈ ਵਿਕਲਪ ਨਹੀਂ ਹੈ’ ’ਚ ਇਸ ਟਾਇਲੇਟ ਨੂੰ ਲਗਾਇਆ ਗਿਆ ਸੀ। ਦਰਸ਼ਕਾਂ ਦੇ ਲਈ ਇਹ ਸਿਰਫ ਵੀਰਵਾਰ ਨੂੰ ਖੋਲ੍ਹਿਆ ਗਿਆ ਸੀ। ਟੇਮਸ ਵੈਲੀ ਪੁਲਸ ਨੂੰ ਸ਼ਨੀਵਾਰ ਦੀ ਸਵੇਰੇ 4:57 ਵਜੇ ਟਾਇਲੇਟ ਚੋਰੀ ਹੋਣ ਦੀ ਜਾਣਕਾਰੀ ਮਿਲੀ। ਪੁਲਸ ਦੇ ਇਕ ਬਿਆਨ ਮੁਤਾਬਕ ਘਟਨਾ ਨੂੰ ਅੰਜਾਮ ਦੇਕੇ ਚੋਰ ਉਥੋਂ ਕਰੀਬ 4:50 ’ਤੇ ਫਰਾਰ ਹੋ ਗਏ ਸਨ। ਮਾਮਲੇ ’ਚ 66 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਪੁਲਸ ਦਾ ਕਹਿਣਾ ਹੈ ਕਿ ਚੋਰੀ ਕੀਤੇ ਟਾਇਲੇਟ ਨੂੰ ਅਜੇ ਬਰਾਮਦ ਨਹੀਂ ਕੀਤਾ ਜਾ ਸਕਿਆ ਹੈ ਪਰ ਉਹ ਇਸ ਨੂੰ ਲੱਭਣ ਦੀ ਤੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ। ‘ਅਮਰੀਕਾ’ ਦੇ ਨਾਮ ਨਾਲ ਜਾਣੇ ਜਾਣ ਵਾਲੇ ਇਸ ਟਾਇਲੇਟ ਨੂੰ ਸਭ ਤੋਂ ਪਹਿਲਾਂ ਨਿਊਯਾਰਕ ਸਿਟੀ ’ਚ ਸਾਲ 2016 ’ਚ ਗਗੇਨਹਾਈਮ ’ਚ ਪ੍ਰਦਰਸ਼ਿਤ ਕੀਤਾ ਗਿਆ ਸੀ। ਬਲੈਨਹਾਈਸ ਪੈਲੇਸ ’ਚ ਇਸ ਟਾਇਲੇਟ ਨੂੰ ਉਸ ਕਮਰੇ ਦੇ ਕੋਲ ਲਗਾਇਆ ਗਿਆ ਸੀ, ਜਿਸ ’ਚ ਚਰਚਿਲ ਦਾ ਜਨਮ ਹੋਇਆ ਸੀ।


Baljit Singh

Content Editor

Related News