ਥਾਈਲੈਂਡ ਦੇ ਸ਼ਾਪਿੰਗ ਸੈਂਟਰ 'ਚ ਫੌਜੀ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 20 ਹਲਾਕ

02/08/2020 11:27:30 PM

ਬੈਂਕਾਕ (ਏ.ਐਫ.ਪੀ.)- ਥਾਈਲੈਂਡ ਦੇ ਕੋਰਾਤ ਸ਼ਹਿਰ 'ਚ ਸ਼ਨੀਵਾਰ ਨੂੰ ਇਕ ਸਿਰਫਿਰੇ ਫੌਜੀ ਨੇ ਆਮ ਲੋਕਾਂ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ। ਜਾਕਰਾਪੰਥ ਨਾਂ ਦਾ ਇਕ ਵਿਅਕਤੀ ਹੁਣ ਤੱਕ ਤਕਰੀਬਨ 20 ਲੋਕਾਂ ਦੀ ਜਾਨ ਲੈ ਚੁੱਕਾ ਹੈ, ਜਦੋਂ ਕਿ ਇਕ ਸ਼ਾਪਿੰਗ ਸੈਂਟਰ 'ਚ 20 ਤੋਂ ਜ਼ਿਆਦਾ ਨੂੰ ਬੰਧਕ ਬਣਾਇਆ ਹੋਇਆ ਹੈ। ਥਾਈਲੈਂਡ ਹੈਲਥ ਅਥਾਰਟੀ ਮੁਤਾਬਕ ਮੁਤਾਬਕ ਇਸ ਹਮਲੇ 'ਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਵਧ ਕੇ 20 ਹੋ ਗਈ ਹੈ। ਬੰਦੂਕਧਾਰੀ ਇਸ ਪੂਰੀ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਵੀ ਲਾਈਵ ਕਰ ਰਿਹਾ ਹੈ। ਇਹ ਜਵਾਨ ਫੌਜ ਦੀ ਇਕ ਗੱਡੀ ਵਿਚ ਸਵਾਰ ਹੋ ਕੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਂਦਾ ਚਲਾ ਗਿਆ। ਇਸ ਤੋਂ ਬਾਅਦ ਉਹ ਕੋਰਾਤ ਸ਼ਾਪਿੰਗ ਮਾਲ ਦੇ ਟਰਮੀਨਲ 21 ਵਿਚ ਲੁੱਕ ਗਿਆ ਅਤੇ ਉਥੋਂ ਦੇ ਲੋਕਾਂ ਨੂੰ ਬੰਧਕ ਬਣਾ ਲਿਆ। ਇਥੇ ਉਹ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਰਿਹਾ ਹੈ। ਉਥੇ ਹੀ ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਜਨਰਲ ਕੋਂਗਚੀਪ ਤਾਂਤਰਾਵਾਨਿਚ ਨੇ ਕਿਹਾ ਕਿ ਹਮਲੇ ਵਿਚ ਅਜੇ ਤੱਕ 20 ਲੋਕ ਮਾਰੇ ਜਾ ਚੁੱਕੇ ਹਨ। 

ਸਭ ਤੋਂ ਪਹਿਲਾਂ ਆਪਣੇ ਕਮਾਂਡਰ ਨੂੰ ਕੀਤਾ ਢੇਰ
ਇਸ ਬੰਦੂਕਧਾਰੀ ਨੇ ਸਭ ਤੋਂ ਪਹਿਲਾੰ ਫੌਜੀ ਬੇਸ ਵਿਚ ਆਪਣੇ ਕਮਾਂਡਰ ਅਤੇ ਦੋ ਹੋਰ ਜਵਾਨਾਂ ਨੂੰ ਢੇਰ ਕਰ ਦਿੱਤਾ। ਉਸ ਨੇ ਫੇਸਬੁੱਕ 'ਤੇ ਆਪਣੀ ਇਕ ਪੋਸਟ ਵਿਚ ਲਿਖਿਆ ਹੈ ਕਿ ਉਸ ਨੂੰ ਬਦਲਾ ਲੈਣਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਕ ਨਿੱਜੀ ਘਰ ਵਿਚ ਵੀ ਕੁਝ ਲੋਕਾਂ ਨੂੰ ਗੋਲੀ ਮਾਰੀ ਹੈ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਫੌਜੀ ਵਾਹਨ ਅਤੇ ਹਥਿਆਰ ਚੋਰੀ ਕਰ ਕੇ ਭੱਜਿਆ
ਆਪਣੇ ਕਮਾਂਡਰ ਨੂੰ ਮਾਰਨ ਤੋਂ ਬਾਅਦ ਉਸ ਨੇ ਫੌਜੀ ਬੇਸ ਤੋਂ ਵਾਹਨ ਹਮਵੀ ਅਤੇ ਹਥਿਆਰ ਚੋਰੀ ਕਰਕੇ ਅਤੇ ਬਾਹਰ ਨਿਕਲ ਪਿਆ।

Sunny Mehra

This news is Content Editor Sunny Mehra