ਸੋਸ਼ਲ ਮੀਡੀਆ ਨੇ ਦਿੱਤਾ ਮੌਕਾ, ਵਕਾਲਤ ਛੱਡ ਕੇ ਬਣ ਗਈ ਮਾਡਲ (ਦੇਖੋ ਤਸਵੀਰਾਂ)

11/24/2017 3:48:35 PM

ਸਿਡਨੀ(ਬਿਊਰੋ)— ਕਈ ਵਾਰ ਅਜਿਹਾ ਹੁੰਦਾ ਹੈ ਕਿ ਜਿਹੜੀ ਫੀਲਡ ਵਿਚ ਸਾਨੂੰ ਦਿਲਚਸਪੀ ਹੁੰਦੀ ਹੈ, ਅਸੀਂ ਉਥੇ ਆਪਣੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਨੌਕਰੀ ਨਹੀਂ ਕਰ ਪਾਉਂਦੇ ਪਰ ਆਸਟ੍ਰੇਲੀਆ ਦੀ ਇਕ ਕੁੜੀ ਨੇ ਅਜਿਹਾ ਕੀਤਾ ਹੈ, ਜਿਸ ਲਈ ਉਸ ਨੂੰ ਸੋਸ਼ਲ ਮੀਡੀਆ ਦਾ ਧੰਨਵਾਦ ਅਦਾ ਕਰਨਾ ਚਾਹੀਦਾ ਹੈ। ਕਿਉਂਕਿ ਇਕ ਤਸਵੀਰ ਨੇ ਉਸ ਦੀ ਕਿਸਮਤ ਹੀ ਬਦਲ ਕੇ ਰੱਖ ਦਿੱਤੀ ਅਤੇ ਜੋ ਉਹ ਚਾਹੁੰਦੀ ਸੀ ਉਹੀ ਕੰਮ ਉਸ ਨੂੰ ਮਿਲ ਗਿਆ।
ਵਕਾਲਤ ਛੱਡ ਬਣ ਗਈ ਮਾਡਲ
ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਰਹਿਣ ਵਾਲੀ ਪਿਆ ਮੁਈਲੇਨਬੇਕ (Pia Muehlenbeck) ਪੇਸ਼ੇ ਤੋਂ ਵਕੀਲ ਸੀ। ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਕਾਲਤ ਤੋਂ ਸ਼ੁਰੂ ਕੀਤੀ ਸੀ ਪਰ ਮਾਡਲਿੰਗ ਕਰਨ ਦੇ ਚੱਕਰ ਵਿਚ ਉਸ ਨੇ ਆਪਣੀ ਕਾਰਪੋਰੇਟ ਨੌਕਰੀ ਛੱਡ ਦਿੱਤੀ। ਇਸ ਦੇ ਪਿੱਛੇ ਦੀ ਵਜ੍ਹਾ ਸੀ ਸੋਸ਼ਲ ਮੀਡੀਆ। ਸੋਸ਼ਲ ਮੀਡੀਆ 'ਤੇ ਉਹ ਅਕਸਰ ਆਪਣੀ ਗਲੈਮਰਸ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਸੀ। ਜਿਸ ਤੋਂ ਬਾਅਦ ਉਸ ਦੇ ਫਾਲੋਅਰਜ਼ ਵਧਦੇ ਗਏ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਵਕਾਲਤ ਛੱਡ ਕੇ ਮਾਡਲਿੰਗ ਕਰਨੀ ਚਾਹੀਦੀ ਹੈ ਅਤੇ ਫਿਰ ਉਹ ਮਾਡਲਿੰਗ ਦੀ ਦੁਨੀਆ ਵਿਚ ਚਲੀ ਗਈ।
ਇਕ ਸਾਲ ਵਿਚ ਬਦਲੀ ਜ਼ਿੰਦਗੀ
ਇਕ ਖਬਰ ਮੁਤਾਬਕ 2014 ਵਿਚ ਵਕਾਲਤ ਛੱਡ ਕੇ ਜਦੋਂ ਉਹ ਮਾਡਲਿੰਗ ਦੀ ਦੁਨੀਆ ਵਿਚ ਗਈ ਤਾਂ ਉਹ ਕੁੱਝ ਹੀ ਮਹੀਨਿਆਂ ਵਿਚ ਸਟਾਰ ਬਣ ਗਈ। ਕਈ ਮੈਗਜ਼ੀਨਸ ਲਈ ਉਹ ਮਾਡਲਿੰਗ ਵੀ ਕਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਆ ਨੇ ਖੁਦ ਦੀ ਇਕ ਸਪੋਰਟਸ ਵੀਅਰ ਕੰਪਨੀ ਵੀ ਲਾਂਚ ਕੀਤੀ ਹੈ ਅਤੇ ਕੁੱਝ ਹੀ ਸਾਲਾਂ ਵਿਚ ਉਸ ਦੇ ਇੰਸਟਾਗ੍ਰਾਮ 'ਤੇ 2 ਮਿਲੀਅਨ ਫਾਲੋਅਰਜ਼ ਹੋ ਚੁੱਕੇ ਹਨ।