ਸੋਸ਼ਲ ਮੀਡੀਆ ''ਤੇ ਰਾਤੋਂ-ਰਾਤ ਸਟਾਰ ਬਣੀ ਇਹ ਬਿੱਲੀ! (ਤਸਵੀਰਾਂ)

02/11/2016 2:17:53 PM

ਕੈਲਫੋਰਨੀਆ—ਇਨ੍ਹੀਂ ਦਿਨੀਂ ਇਕ ਬਿੱਲੀ ਆਪਣੇ ਅਨੋਖੇ ਚਸ਼ਮੇ ਦੇ ਕਾਰਨ ਸੋਸ਼ਲ ਮੀਡੀਆ ''ਤੇ ਕਾਫੀ ਛਾਈ ਹੋਈ ਹੈ। ਇਸ ਆਮ ਦਿਖਣ ਵਾਲੀ ਬਿੱਲੀ ਨੂੰ ਸੋਸ਼ਲ ਮੀਡੀਆ ਨੇ ਰਾਤੋਂ-ਰਾਤ ਸਟਾਰ ਬਣਾ ਦਿੱਤਾ ਹੈ। ਜਾਣਕਾਰੀ ਮੁਤਾਬਕ ਕੈਲਫੋਰਨੀਆ ''ਚ ਕੈਰੇਨ ਮੈਕਗਿਲ ਨਾਂ ਦੀ ਮਹਿਲਾ ਇਸ ਬਿੱਲੀ ਨੂੰ 2 ਮਹੀਨੇ ਪਹਿਲਾਂ ਆਪਣੇ ਘਰ ਲੈ ਕੇ ਆਈ ਸੀ। ਬੈਗਲ ਨਾਂ ਬਿੱਲੀ ਜਨਮ ਤੋਂ ਹੀ ਬਿਨ੍ਹਾਂ ਪਲਕਾਂ ਦੇ ਹੈ ਅਤੇ ਇਸ ਦੀਆਂ ਅੱਖਾਂ ''ਚ ਹੰਝੂ ਨਹੀਂ ਬਣਦੇ ਜਿਸ ਕਾਰਨ ਇਸ ਦਾ ਤਿੰਨ ਵਾਰ ਆਪ੍ਰੇਸ਼ਨ ਹੋ ਚੁੱਕਾ ਹੈ। ਇਸ ਬਿੱਲੀ ਦੀ ਮਾਲਕਣ ਨੇ ਇਸ ਦੀਆਂ ਅੱਖਾਂ ਦੀ ਪ੍ਰੋਟੈਕਸ਼ਨ ਲਈ ਇਸ ਨੂੰ ਚਸ਼ਮਾ ਪਹਿਣਾਉਣਾ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦੇ ਇਹ ਸੋਸ਼ਲ ਮੀਡੀਆ ''ਤੇ ''ਸਨਗਲਾਸ ਕੈਟ'' ਦੇ ਰੂਪ ''ਚ ਕਾਫੀ ਮਸ਼ਹੂਰ ਹੋ ਗਈ। ਬੈਗਲ ਦੇ ਬਾਰੇ ''ਚ ਦੱਸਦੇ ਹੋਏ ਕੈਰੇਨ ਕਹਿੰਦੀ ਹੈ ਕਿ ''ਬੈਗਲ ਜਿੰਨੀ ਸ਼ਾਂਤ, ਪਿਆਰੀ ਅਤੇ ਸੁੰਦਰ ਬਿੱਲੀ ਮੈਂ ਅੱਜ ਤੱਕ ਨਹੀਂ ਦੇਖੀ। ਜਦੋਂ ਵੀ ਉਹ ਬੈਗਲ ਨੂੰ ਬਾਹਰ ਲੈ ਕੇ ਜਾਂਦੀ ਹੈ ਲੋਕ ਹਮੇਸ਼ਾ ਉਸ ਨੂੰ ਬੈਗਲ ਦੇ ਚਸ਼ਮੇ ਬਾਰੇ ਪੁੱਛਦੇ ਹਨ ਅਤੇ ਉਹ ਹਮੇਸ਼ਾ ਸਭ ਨੂੰ ਉਸ ਦੀ ਬੀਮਾਰੀ ਦੇ ਬਾਰੇ ''ਚ ਦੱਸਦੀ ਹੈ।