ਸਮਾਜਿਕ ਦੂਰੀ ਜਾਂ ਮਾਸਕ, ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਾਣੋਂ ਦੋਵਾਂ 'ਚੋਂ ਕੀ ਹੈ ਜ਼ਰੂਰੀ

04/06/2021 8:45:48 PM

ਵਾਸ਼ਿੰਗਟਨ-ਸਮੁੱਚੀ ਦੁਨੀਆ 'ਚ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਕਈ ਮੁਲਕਾਂ 'ਚ ਫਿਰ ਤੋਂ ਤਾਲਾਬੰਦੀ ਲਾਗੂ ਕੀਤੀ ਜਾ ਰਹੀ ਹੈ ਤਾਂ ਕਿਤੇ ਵੈਕਸੀਨੇਸ਼ਨ ਦੀ ਰਫਤਾਰ ਤੇਜ਼ ਕੀਤੀ ਜਾ ਰਹੀ ਹੈ। ਅਜਿਹੇ 'ਚ ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਿਰਫ ਥੋੜੀ ਜਿਹੀ ਸਾਵਧਾਨੀ ਵਰਤਦੇ ਹੋਏ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਕਿਸੇ ਕਮਰੇ 'ਚ ਕੋਵਿਡ-19 ਦੇ ਹਵਾ ਨਾਲ ਹੋਣ ਵਾਲੇ ਪ੍ਰਸਾਰ ਨੂੰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਤੋਂ ਵਧੇਰੇ ਮਹੱਤਵਪੂਰਨ ਮਾਸਕ ਅਤੇ ਬਿਹਤਰ ਵੈਂਟੀਲੇਸ਼ਨ ਵਿਵਸਥਾ ਹੈ।

ਇਹ ਵੀ ਪੜ੍ਹੋ-ਲਾੜੇ ਨੂੰ ਵਿਆਹ ਵਾਲੇ ਦਿਨ ਪਤਾ ਲੱਗਿਆ ਕਿ ਲਾੜੀ ਹੈ ਅਸਲ 'ਚ ਉਸ ਦੀ 'ਭੈਣ'

ਫਿਜ਼ੀਕਲ ਆਫ ਫਲੁਇਡਸ ਜਨਰਲ 'ਚ ਪ੍ਰਕਾਸ਼ਿਤ ਖੋਜ 'ਚ ਖੋਜਕਰਤਾਵਾਂ ਨੇ ਵਿਦਿਆਰਥੀਆਂ ਅਤੇ ਇਕ ਅਧਿਆਪਕ ਨਾਲ ਇਕ ਜਮਾਤ ਦਾ ਕੰਪਿਊਟਰ ਮਾਡਲ ਤਿਆਰ ਕੀਤਾ ਹੈ। ਇਸ ਤੋਂ ਬਾਅਦ ਖੋਜਕਰਤਾਵਾਂ ਨੇ ਹਵਾ ਦੇ ਪ੍ਰਵਾਹ ਅਤੇ ਬੀਮਾਰੀ ਦੇ ਪ੍ਰਸਾਰ ਦੇ ਸੰਬੰਧ 'ਚ ਨਮੂਨਾ ਤਿਆਰ ਕੀਤਾ। ਫਿਰ ਹਵਾ ਨਾਲ ਇਨਫੈਕਸ਼ਨ ਫੈਲਣ ਦੇ ਖਤਰੇ ਨੂੰ ਮਾਪਿਆ ਗਿਆ। ਜਮਾਤ ਦਾ ਮਾਡਲ 709 ਵਰਗ ਫੁੱਟ ਦਾ ਸੀ ਜਿਸ 'ਚ ਨੌ ਫੁੱਟ ਉੱਚੀ ਛੱਤ ਸੀ। ਇਹ ਕਿਸੇ ਛੋਟੇ ਆਕਾਰ ਵਾਲੀ ਜਮਾਤ ਦੇ ਸਮਾਨ ਸੀ।

ਇਹ ਵੀ ਪੜ੍ਹੋ-ਅੱਤਵਾਦ ਰੋਕੂ ਅਦਾਲਤ ਜੱਜ ਦੇ ਕਤਲ ਦੇ ਮਾਮਲੇ 'ਚ 5 ਗ੍ਰਿਫਤਾਰ

ਅੰਦਰੂਨੀ ਵਾਤਾਵਰਤਣ 'ਚ ਕਿਵੇਂ ਬਚੀਏ, ਇਹ ਦਿਖਾਉਂਦਾ ਹੈ ਅਧਿਐਨ
ਇਸ ਮਾਡਲ 'ਚ ਮਾਸਕ ਲਾਏ ਹੋਏ ਵਿਦਿਆਰਥੀਆਂ-ਜਿਸ 'ਚੋਂ ਕੋਈ ਵੀ ਇਕ ਇਨਫੈਕਟਿਡ ਹੋ ਸਕਦਾ ਹੈ ਅਤੇ ਜਮਾਤ 'ਚ ਅਗੇ ਮਾਸਕ ਲਾਏ ਹੋਏ ਇਕ ਵਿਦਿਆਰਥੀ ਨੂੰ ਰੱਖਿਆ ਗਿਆ। ਅਮਰੀਕਾ ਦੀ ਯੂਨੀਵਰਸਿਟੀ ਆਫ ਸੈਂਟ੍ਰਲ ਫਲੋਰਿਡਾ 'ਚ ਸਹਾਇਕ ਪ੍ਰੋਫੈਸਰ ਮਾਈਕਲ ਕਿਨਜੇਲ ਨੇ ਕਿਹਾ ਕਿ ਇਹ ਖੋਜ ਮਹੱਤਵਪੂਰਣ ਹੈ ਕਿਉਂਕਿ ਇਹ ਅੰਦਰੂਨੀ ਵਾਤਾਵਰਤਣ 'ਚ ਸੁਰੱਖਿਆ ਨੂੰ ਅਸੀਂ ਕਿਵੇ ਸਮਝ ਰਹੇ ਹਾਂ ਇਸ 'ਤੇ ਮਾਰਗਦਰਸ਼ਨ ਦਿੰਦਾ ਹੈ।

ਇਹ ਵੀ ਪੜ੍ਹੋ-'ਸੁਰੱਖਿਆ ਕੋਸ਼ਿਸ਼ਾਂ ਦੇ ਬਾਵਜੂਦ ਫਰਾਂਸ 'ਚ ਅੱਤਵਾਦੀ ਖਤਰਿਆਂ ਬਹੁਤ ਜ਼ਿਆਦਾ'

ਮਾਸਕ ਲਾਉਣ 'ਤੇ 6 ਫੁੱਟ ਦੀ ਦੂਰੀ ਜ਼ਰੂਰੀ ਨਹੀਂ
ਕਿਨਜੇਲ ਨੇ ਕਿਹਾ ਕਿ ਅਧਿਐਨ 'ਚ ਪਾਇਆ ਗਿਆ ਹੈ ਕਿ ਹਵਾ ਨਾਲ ਹੋਣ ਵਾਲੇ ਪ੍ਰਸਾਰ ਨੂੰ ਰੋਕਣ ਲਈ 6 ਫੁੱਟ ਦੀ ਦੂਰੀ ਦੀ ਲੋੜ ਨਹੀਂ ਹੈ ਜਦ ਤੁਸੀਂ ਮਾਸਕ ਲਾਇਆ ਹੋਵੇ। ਖੋਜਕਰਤਾਵਾਂ ਮੁਤਾਬਕ ਅਧਿਐਨ ਦਰਸ਼ਾਉਂਦਾ ਹੈ ਕਿ ਮਾਸਕ ਲਾਉਣ ਨਾਲ ਪ੍ਰਸਾਰ ਦੇ ਖਦਸ਼ੇ ਸਰੀਰਿਕ ਦੂਰੀ ਵਧਣ ਨਾਲ ਘਟਦੀ ਨਹੀਂ ਹੈ ਜੋ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਸਕੂਲਾਂ ਜਾਂ ਹੋਰ ਥਾਵਾਂ 'ਤੇ ਸਮੱਰਥਾ ਵਧਾਉਣ ਲਈ ਮਾਸਕ ਨੂੰ ਲੋੜੀਂਦੇ ਬਣਾਉਣ ਦੀ ਕਿੰਨੀ ਲੋੜ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar