ਭਿਆਨਕ ਗਰਮੀ ਲਈ ਪ੍ਰਸਿੱਧ ਸਾਊਦੀ ਅਰਬ 'ਚ ਹੋਈ ਬਰਫ਼ਬਾਰੀ, ਵੇਖੋ ਵੀਡੀਓ

01/03/2022 10:14:01 AM

ਸ਼ਾਰਜਾਹ- ਰੇਗਿਸਤਾਨ ਅਤੇ ਭਿਆਨਕ ਗਰਮੀ ਲਈ ਪ੍ਰਸਿੱਧ ਸਾਊਦੀ ਅਰਬ ’ਚ ਸਾਲ ਦੇ ਪਹਿਲੇ ਦਿਨ ਹੋਈ ਬਰਫ਼ਬਾਰੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਰੇਗਿਸਤਾਨ ਦੀ ਸੁਨਹਿਰੀ ਰੇਤ ’ਤੇ ਬਰਫ਼ ਦੀ ਚਿੱਟੀ ਚਾਦਰ ਮੀਲਾਂ ਦੂਰ ਤੱਕ ਫੈਲੀ ਨਜ਼ਰ ਆ ਰਹੀ ਹੈ। ਸਾਊਦੀ ਦੇ ਉੱਤਰ-ਪੱਛਮੀ ਸ਼ਹਿਰ ਤਾਬੁਕ ’ਚ ਕੁਦਰਤ ਦੀ ਇਸ ਅਨੋਖੀ ਖੇਡ ਦਾ ਸਥਾਨਕ ਲੋਕ ਖੂਬ ਆਨੰਦ ਲੈ ਰਹੇ ਹਨ।

ਇਹ ਵੀ ਪੜ੍ਹੋ: ਹੈਵਾਨੀਅਤ: ਪਹਿਲਾਂ ਕੀਤਾ ਰੇਪ, ਫਿਰ ਕਤਲ ਕਰ ਸਿਰ ਵੱਢ ਕੇ ਪਾਣੀ ’ਚ ਉਬਾਲਿਆ, ਹੁਣ ਹੋਈ ਜੇਲ੍ਹ ਦੀ ਸਜ਼ਾ

 

فيديو.. أهالي #تبوك يؤدون الدحة احتفالاً بالثلوج#ثلوج_تبوك #تبوك_الان pic.twitter.com/Y5MnoGgScF

— صحيفة المناطق (@AlMnatiq) January 1, 2022

ਤਾਬੁਕ ਕੋਲ ਸਥਿਤ ਅਲ-ਲਾਜ ਪਹਾੜ ’ਤੇ ਹਜ਼ਾਰਾਂ ਦੀ ਸੰਖਿਆ ’ਚ ਸੈਲਾਨੀ ਇਸ ਬਰਫ਼ਬਾਰੀ ਦਾ ਆਨੰਦ ਲੈਣ ਪਹੁੰਚੇ ਹਨ। ਪਿਛਲੇ ਸਾਲ ਫਰਵਰੀ ’ਚ ਵੀ ਇਸ ਇਲਾਕੇ ’ਚ ਭਾਰੀ ਬਰਫ਼ਬਾਰੀ ਹੋਈ ਸੀ। ਉਦੋਂ ਬਰਫ਼ਬਾਰੀ ਨੇ ਪਿਛਲੇ 50 ਸਾਲ ਦਾ ਰਿਕਾਰਡ ਤੋਡ਼ ਦਿੱਤਾ ਸੀ। ਤਾਬੁਕ ਦੇ ਆਸ-ਪਾਸ ਸਥਿਤ ਸਾਰੇ ਪਹਾੜਾਂ ਦੀਆਂ ਚੋਟੀਆਂ ਬਰਫ਼ ਨਾਲ ਢਕ ਗਈਆਂ ਹਨ। ਇਹੀ ਕਾਰਨ ਹੈ ਕਿ ਹਰ ਸਾਲ ਵੱਡੀ ਗਿਣਤੀ ’ਚ ਸੈਲਾਨੀ ਇਸ ਇਲਾਕੇ ’ਚ ਘੁੰਮਣ ਆਉਂਦੇ ਹਨ। ਇਹ ਇਲਾਕਾ ਇੰਨਾ ਖੁਸ਼ਕ ਹੈ ਕਿ ਇੱਥੇ ਗਿਣੇ-ਚੁਣੇ ਦਰੱਖਤ ਹੀ ਉੱਗਦੇ ਹਨ। ਅਜਿਹੇ ’ਚ ਭਾਰੀ ਬਰਫ਼ਬਾਰੀ ਨਾਲ ਹਰ ਕੋਈ ਹੈਰਾਨ ਹੈ।

ਇਹ ਵੀ ਪੜ੍ਹੋ: ਓਮੀਕਰੋਨ ਦੀ ਦਹਿਸ਼ਤ ਦਰਮਿਆਨ ਇਜ਼ਰਾਈਲ ’ਚ ਸਾਹਮਣੇ ਆਈ ਨਵੀਂ ਬੀਮਾਰੀ ‘ਫਲੋਰੋਨਾ’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry