ਬਰਫ ਦੀ ਸਫੈਦ ਚਾਦਰ ਨਾਲ ਢੱਕਿਆ ਬ੍ਰਿਟਿਸ਼ ਕੋਲੰਬੀਆ (ਤਸਵੀਰਾਂ)

02/25/2018 10:52:06 AM

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਸ਼ਨੀਵਾਰ ਦੀ ਸਵੇਰ ਨੂੰ ਜਦੋਂ ਲੋਕ ਉਠੇ ਤਾਂ ਚਾਰੇ ਪਾਸੇ ਬਰਫ ਹੀ ਬਰਫ ਸੀ। ਲੋਕਾਂ ਦੇ ਘਰਾਂ ਦੇ ਬਾਹਰ ਕਈ ਸੈਂਟੀਮੀਟਰ ਬਰਫ ਜੰਮੀ ਹੋਈ ਸੀ। ਬਚਾਅ ਅਧਿਕਾਰੀਆਂ ਵਲੋਂ ਸੜਕਾਂ ਤੋਂ ਬਰਫ ਨੂੰ ਸਾਫ ਕੀਤਾ ਜਾ ਰਿਹਾ ਹੈ।

ਵਾਤਾਵਰਣ ਕੈਨੇਡਾ ਮੁਤਾਬਕ 10 ਤੋਂ 20 ਸੈਂਟੀਮੀਟਰ ਹੋਰ ਬਰਫ ਪੈਣ ਦੀ ਉਮੀਦ ਹੈ। ਅਧਿਕਾਰੀਆਂ ਮੁਤਾਬਕ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦਾ ਕਹਿਣਾ ਹੈ ਕਿ ਰਨਵੇਅ 'ਤੇ ਸਾਫ ਨਜ਼ਰ ਨਹੀਂ ਆ ਰਿਹਾ ਹੈ, ਜਿਸ ਕਾਰਨ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ ਕਈ ਦੇਰ ਨਾਲ ਉਡਾਣ ਭਰਨਗੀਆਂ। ਡਰਾਈਵਿੰਗ ਕਰਨ ਵਾਲਿਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।


ਸੜਕਾਂ ਬਰਫ ਨਾਲ ਜੰਮ ਗਈਆਂ ਹਨ, ਜਿਸ ਕਾਰਨ ਆਵਾਜਾਈ 'ਚ ਰੁਕਾਵਟ ਆ ਰਹੀ ਹੈ। ਦਰੱਖਤ ਬਰਫ ਦੀ ਸਫੈਦ ਚਾਦਰ ਨਾਲ ਢੱਕੇ ਗਏ ਹਨ। ਟੀ. ਵੀ. ਮੌਸਮ ਵਿਗਿਆਨੀ ਕ੍ਰਿਸਟੀ ਗੋਰਡਨ ਨੇ ਕਿਹਾ ਦੱਸਿਆ ਕਿ ਮੌਸਮ ਇਕ ਵਾਰ ਫਿਰ ਤੋਂ ਬਦਲ ਗਿਆ ਹੈ ਅਤੇ ਇੱਥੇ ਭਾਰੀ ਬਰਫਬਾਰੀ ਹੋ ਰਹੀ ਹੈ।

ਉਸ ਨੇ ਟਵਿੱਟਰ 'ਤੇ ਬਰਫਬਾਰੀ ਦੀਆਂ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਉਸ ਨੇ ਦੱਸਿਆ ਕਿ ਹਾਲਾਂਕਿ ਬੱਚੇ ਇਸ ਬਰਫਬਾਰੀ ਦਾ ਆਨੰਦ ਮਾਣ ਰਹੇ ਹਨ।