ਸਮਾਰਟਫੋਨ ਦੱਸੇਗਾ ਖੂਨ ਦੀ ਕਮੀ ਹੈ ਜਾਂ ਨਹੀਂ!

12/05/2018 5:03:08 PM

ਵਾਸ਼ਿੰਗਟਨ—ਵਿਗਿਆਨੀਆਂ ਨੇ ਇਕ ਅਜਿਹਾ ਸਮਾਰਟਫੋਨ ਐਪ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ ਜੋ ਖੂਨ ਦੀ ਕਮੀ ਯਾਨੀ ਐਨੀਮੀਆ ਬਾਰੇ ਸਹੀ-ਸਹੀ ਜਾਣਕਾਰੀ 'ਚ ਸਮਰੱਥ ਹੈ। ਇਸਦੀ ਖਾਸ ਗੱਲ ਇਹ ਹੈ ਕਿ ਇਸ ਲਈ ਕਿਸੇ ਤਰ੍ਹਾਂ ਦੀ ਖੂਨ ਦੀ ਜਾਂਚ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਸਗੋਂ ਨਹੁੰਆਂ ਦੀ ਇਕ ਫੋਟੋ ਲੈ ਕੇ ਐਪ 'ਚ ਲੋਡ ਕਰਨਾ ਹੋਵੇਗਾ। ਐਪ ਉਸ ਫੋਟੋ ਦੀ ਮਦਦ ਨਾਲ ਖੂਨ 'ਚ ਮੌਜੂਦ ਹੀਮੋਗਲੋਬਿਨ ਦੀ ਸਹੀ-ਸਹੀ ਮਾਤਰਾ ਦੱਸ ਦੇਵੇਗਾ।

ਇਹ ਐਪ ਅਮਰੀਕਾ ਦੀ ਇਮੋਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਤਿਆਰ ਕੀਤਾ ਹੈ। ਵਿਗਿਆਨ ਦੀਆਂ ਖੋਜਾਂ ਬਾਰੇ ਜਾਣਕਾਰੀ ਦੇਣ ਵਾਲੇ 'ਜਨਰਲ ਨੇਚਰ ਕਮਿਊਨੀਕੇਸ਼ਨ' ਵਿਚ ਇਹ ਦਾਅਵਾ ਕੀਤਾ ਗਿਆ ਹੈ। ਮੁੱਖ ਖੋਜਕਾਰ ਵਿਲਬਰ ਲਾਮ ਨੇ ਜਨਰਲ ਨੂੰ ਦੱਸਿਆ ਕਿ ਇਹ ਇਕ ਅਜਿਹਾ ਇਕੱਲਾ ਐਪ ਹੈ ਜੋ ਓਨਾ ਹੀ ਸਹੀ ਅੰਕੜਾ ਦੇਣ 'ਚ ਸਮਰੱਥ ਹੈ, ਜਿੰਨਾ ਕਿ ਖੂਨ ਦੀ ਜਾਂਚ 'ਚ ਆਉਂਦਾ ਹੈ। ਬੱਸ ਫਰਕ ਇਹ ਹੈ ਕਿ ਇਸ 'ਚ ਖੂਨ ਦੀਆਂ ਬੂੰਦਾਂ ਨੂੰ ਨਹੀਂ ਕੱਢਣਾ ਪੈਂਦਾ। ਖੋਜਕਾਰਾਂ ਨੇ ਕਿਹਾ ਕਿ ਇਹ ਐਪ ਸਿਰਫ ਸੂਚਨਾ ਦਿੰਦਾ ਹੈ ਅਤੇ ਇਸ ਨਾਲ ਕਿਸੇ ਤਰ੍ਹਾਂ ਦੇ ਰੋਗ ਦਾ ਪਤਾ ਨਹੀਂ ਲਗਾਇਆ ਜਾ ਸਕੇਗਾ। ਇਹ ਤਕਨੀਕ ਇੰਨੀ ਸੌਖਾਲੀ ਹੈ ਕਿ ਕੋਈ ਵੀ ਅਤੇ ਕਦੀ ਵੀ ਇਸਦੀ ਵਰਤੋਂ ਕਰ ਸਕਦਾ ਹੈ ਪਰ ਇਹ ਗਰਭਵਤੀ ਔਰਤਾਂ, ਖਿਡਾਰੀਆਂ ਦੇ ਮਾਮਲਿਆਂ 'ਚ ਵੱਧ ਮਦਦਗਾਰ ਹੋਵੇਗੀ।

Neha Meniya

This news is Content Editor Neha Meniya