ਵਿਦਿਆਰਥੀਆਂ ''ਤੇ ਨਜ਼ਰ ਰੱਖਣ ਲਈ ਚੀਨ ਨੇ ਬਣਾਈ ਸਮਾਰਟ ਯੂਨੀਫਾਰਮ

09/06/2020 8:56:52 AM

ਬੀਜਿੰਗ, (ਇੰਟ.)-ਇਕ ਪਾਸੇ ਪੂਰੀ ਦੁਨੀਆ ਕੋਰੋਨਾ ਨਾਲ ਜੂਝ ਰਹੀ ਹੈ ਤਾਂ ਉਥੇ ਚੀਨ ’ਚ ਜਨਜੀਵਨ ਲਗਭਗ ਪਟੜੀ ’ਤੇ ਮੁੜ ਆਇਆ ਹੈ। ਚੀਨ ’ਚ ਦਫਤਰਾਂ ਅਤੇ ਟਰਾਂਸਪੋਰਟ ਦੇ ਨਾਲ ਹੀ ਸਕੂਲ-ਕਾਲਜ ਵੀ ਖੁੱਲ੍ਹ ਚੁੱਕੇ ਹਨ।

ਕਿੰਡਰਗਾਰਡਨ ਤੋਂ ਲੈ ਕੇ ਵੱਡੀਆਂ ਕਲਾਸਾਂ ਦੇ ਬੱਚੇ ਵੀ ਮਾਸਕ ਪਾ ਕੇ ਸਕੂਲ ਜਾ ਰਹੇ ਹਨ। ਭਵਿੱਖ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਹੀ ਇੱਥੇ ਸਕੂਲੀ ਬੱਚਿਆਂ ਲਈ ਇਕ ਇੰਟੈਲੀਜੈਂਟ ਯੂਨੀਫਾਰਮ ਬਣੀ ਹੈ। ਇਹ ਬੱਚਿਆਂ ਦੀ ਹਰ ਹਰਕਤ ’ਤੇ ਨਜ਼ਰ ਰੱਖਦੀ ਹੈ। ਇਥੋਂ ਤੱਕ ਕਿ ਇਹ ਵੀ ਟਰੈਕ ਕਰਦੀ ਹੈ ਕਿ ਉਸ ਨੇ ਹੋਮਵਰਕ ਕੀਤਾ ਜਾਂ ਨਹੀਂ।

ਚੀਨ ਦੀ ਹੀ ਇਕ ਕੰਪਨੀ ਨੇ ਇਸ ਸਮਾਰਟ ਯੂਨੀਫਾਰਮ ਨੂੰ ਤਿਆਰ ਕੀਤੀ ਹੈ। ਇਸ ਯੂਨੀਫਾਰਮ ਦੇ ਦੋਨੋਂ ਮੋਢਿਆਂ ’ਤੇ ਦੋ ਚਿੱਪਾਂ ਲੱਗੀਆਂ ਹਨ। ਇਹ ਨਾ ਤਾਂ ਧੋਣ ਨਾਲ ਖਰਾਬ ਹੋਣਗੀਆਂ ਅਤੇ ਨਾ ਹੀ ਜ਼ਿਆਦਾ ਤਾਪਮਾਨ ’ਚ। ਜਿਵੇਂ ਹੀ ਬੱਚਾ ਸਕੂਲ ’ਚ ਪਹੁੰਚੇਗਾ, ਮਾਨੀਟਰਸ ਰਾਹੀਂ ਉਸ ਦਾ ਆਉਣ ਦਾ ਸਮਾਂ ਅਤੇ ਦਿਨ ਰਿਕਾਰਡ ਹੋ ਜਾਏਗਾ। ਇਕ ਮੋਬਾਇਲ ਐਪ ਰਾਹੀਂ ਤੁਰੰਤ ਬੱਚਿਆਂ ਦੇ ਮਾਪਿਆਂ ਨੂੰ ਇਕ ਛੋਟਾ ਵੀਡੀਓ ਭੇਜ ਦਿੱਤਾ ਜਾਵੇਗਾ। ਜੇਕਰ ਬੱਚਾ ਕਲਾਸ ’ਚ ਸੌਂਦਾ ਹੈ ਤਾਂ ਤੁਰੰਤ ਅਲਾਰਮ ਵੱਜਣ ਲੱਗੇਗਾ।

ਹਾਲਾਂਕਿ ਸੋਸ਼ਲ ਸਾਈਟਸ ’ਤੇ ਅਜਿਹਾ ਕਹਿਣ ਵਾਲਿਆਂ ਦੀ ਕਮੀ ਨਹੀਂ ਹੈ ਕਿ ਅਜਿਹਾ ਕਰ ਕੇ ਬੱਚਿਆਂ ਦੇ ਮਨੁੱਖੀ ਅਧਿਕਾਰੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
 

Lalita Mam

This news is Content Editor Lalita Mam