ਇਕ ਛੋਟੀ ਜਿਹੀ ਗੜਬੜ ਕਾਰਨ ਇਸ ਪੋਸਟ ਨੂੰ ਮਿਲ ਰਹੇ ਹਨ ਧੜਾਧੜ ਲਾਈਕ (ਤਸਵੀਰਾਂ)

07/14/2017 1:13:22 PM

ਮੈਲਬੌਰਨ— ਆਸਟ੍ਰੇਲੀਆ ਦੇ ਇਕ ਕਪਲ ਨੇ ਰੀਅਲ ਅਸਟੇਟ ਦੀ ਖਰੀਦ-ਵਿਕਰੀ ਨਾਲ ਸਬੰਧਤ ਇਕ ਵੈਬਸਾਈਟ ਉੱਤੇ ਆਪਣੇ ਘਰ ਦੀ ਤਸਵੀਰ ਅਤੇ ਡਿਟੇਲਸ ਪਾਈ । ਕੁੱਝ ਸਮੇਂ ਬਾਅਦ ਉਸ ਦੇ ਪੇਜ ਵਿਊ ਧੜਧੜਾ ਕਰ ਕੇ ਵਧਣ ਲੱਗੇ । ਕਪਲ ਨੂੰ ਹੈਰਾਨੀ ਹੋਈ ਕਿ ਅਖੀਰ ਉਨ੍ਹਾਂ ਦੇ ਘਰ ਵਿਚ ਅਜਿਹਾ ਕੀ ਖਾਸ ਹੈ, ਜੋ ਉਸ ਨੂੰ ਇਨ੍ਹੇ ਲੋਕ ਦੇਖਣਾ ਚਾਹ ਰਹੇ ਹਨ । ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ ਵੈਬਸਾਈਟ ਉੱਤੇ ਆਪਣੇ ਘਰ ਦੀ ਜੋ ਤਸਵੀਰ ਅਪਲੋਡ ਕੀਤੀ ਹੈ, ਉਸ ਵਿਚ ਇਕ ਪਿਆਰੀ ਜਿਹੀ ਗੜਬੜ ਹੈ । ਇਹ ਗੜਬੜ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ । ਕੀ ਤੁਸੀ ਉਸ ਗੜਬੜ ਨੂੰ ਖੋਜ ਪਾ ਰਹੇ ਹੋ ?
ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿਚ ਘਰ ਦੇ ਨਾਲ ਪੂਰਾ ਸਾਮਾਨ ਵੀ ਵੇਚ ਦਿੱਤਾ ਜਾਂਦਾ ਹੈ। ਆਸਟ੍ਰੇਲੀਆ ਦੇ ਇਕ ਕਪਲ ਨੇ ਵੀ ਅਜਿਹੀ ਹੀ ਕੀਤਾ ਅਤੇ ਆਪਣੇ ਘਰ ਦੀ ਤਸਵੀਰ ਮੈਲਬੌਰਨ ਸਥਿਤ ਬੇਲ ਰੀਅਲ ਅਸਟੇਟ ਦੀ ਵੈਬਸਾਈਟ 'ਤੇ ਪੋਸਟ ਕਰ ਦਿੱਤੀ। ਉਨ੍ਹਾਂ ਨੇ ਰਸੋਈ ਵਿਚ ਸਿੰਕ ਨੂੰ ਸਾਫ-ਸੁਥਰਾ ਰੱਖਿਆ ਸੀ ਅਤੇ ਉਸ ਵਿਚ ਹਰ ਘਰ ਅਤੇ ਰਸੋਈ ਦਾ ਹਰ ਹਿੱਸਾ ਨਜ਼ਰ ਆ ਰਿਹਾ ਸੀ। ਕੁਝ ਦੇਰ ਬਾਅਦ ਉਨ੍ਹਾਂ ਦੇ ਪੇਜ਼ ਵਿਊ ਬਹੁਤ ਤੇਜ਼ੀ ਨਾਲ ਵਧਣ ਲੱਗੇ। ਕਪਲ ਨੂੰ ਹੈਰਾਨੀ ਹੋਈ, ਕਿਉਂਕੀ ਉਨ੍ਹਾਂ ਦੀ ਨਜ਼ਰ ਵਿਚ ਉਨ੍ਹਾਂ ਦਾ ਘਰ ਚੰਗਾ ਤਾਂ ਸੀ ਪਰ ਉਸ ਵਿਚ ਅਜਿਹੀ ਕੁਝ ਖਾਸ ਗੱਲ ਵੀ ਨਹੀਂ ਸੀ ਕਿ ਉਸ ਨੂੰ ਦੇਖਣ ਲਈ ਇੰਨੇ ਸਾਰੇ ਲੋਕ ਉਤਸੁਕ ਹੋ ਜਾਣੇ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਤਸਵੀਰ ਵਿਚ ਕੋਈ ਗੜਬੜ ਤਾਂ ਨਹੀਂ ਹੈ। ਉਨ੍ਹਾਂ ਨੇ ਵੈਬਸਾਈਟ 'ਤੇ ਪੋਸਟ ਤਸਵੀਰ ਦੀ ਜਾਂਚ ਕੀਤੀ ਪਰ ਉਨ੍ਹਾਂ ਨੂੰ ਕੋਈ ਅਨੋਖੀ ਗੱਲ ਨਜ਼ਰ ਨਹੀਂ ਆਈ। ਉਦੋਂ ਉਨ੍ਹਾਂ ਦੀ ਫੈਮਿਲੀ ਫ੍ਰੈਂਡ ਲੋਰੇਲੀ ਵਸਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਤਸਵੀਰ ਇਨਸਟਾਗ੍ਰਾਮ 'ਤੇ ਵਾਇਰਲ ਹੋ ਗਈ ਹੈ। ਲੋਰੇਲੀ ਨੇ ਤਸਵੀਰ ਵਿਚ ਰਹਿ ਗਈ ਇਕ ਪਿਆਰੀ ਜਿਹੀ ਗੜਬੜ ਵੱਲ ਧਿਆਨ ਦਿਵਾਇਆ।

ਤਸਵੀਰ ਵਿਚ ਝਾਂਕ ਰਿਹਾ ਹੈ ਇਕ ਚਿਹਰਾ
ਜੇਕਰ ਤੁਸੀਂ ਧਿਆਨ ਨਾਲ ਦੇਖੋਂ ਤਾਂ ਰਸੋਈ ਦੇ ਦਰਵਾਜ਼ੇ ਤੋਂ ਝਾਂਕਦਾ ਹੋਇਆ ਇਕ ਬੱਚੇ ਦਾ ਚਿਹਰਾ ਨਜ਼ਰ ਆ ਰਿਹਾ ਹੈ। ਇਹ ਹੈ ਤਿੰਨ ਸਾਲ ਦਾ ਹੈਨਰੀ ਮੈਕਏਡਮ। ਇਹ ਘਰ ਦੇ ਮਾਲਕ ਦਾ ਬੇਟਾ ਹੈ। ਲੋਰੇਲੀ ਨੇ ਕਪਲ ਨੂੰ ਦੱਸਿਆ ਕਿ ਉਸ ਨੇ ਤਸਵੀਰ ਵਿਚ ਝਾਂਕਦੇ ਹੋਏ ਹੈਨਰੀ ਨੂੰ ਨੋਟਿਸ ਕਰ ਲਿਆ ਸੀ। ਇਸ ਦਾ ਸਕਰੀਨਸ਼ਾਟ ਜਦੋਂ ਉਨ੍ਹਾਂ ਨੇ ਇਨਸਟਾਗ੍ਰਾਮ 'ਤੇ ਪਾਇਆ, ਤਾਂ ਉਹ ਵਾਇਰਲ ਹੋ ਗਿਆ। ਲੋਕਾਂ ਨੂੰ ਹੈਨਰੀ ਦੀ ਇਹ ਮਾਸੂਮ ਅਦਾ ਬਹੁਤ ਪਸੰਦ ਆਈ। ਹੈਨਰੀ ਦੀ ਮਾਂ ਜੇਨੀ ਨੇ ਦੱਸਿਆ ਕਿ ਰੀਅਲ ਅਸਟੇਟ ਵੈਬਸਾਈਟ 'ਤੇ ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੂੰ ਅਹਿਸਾਸ ਵੀ ਨਹੀਂ ਸੀ ਕਿ ਉਸ ਵਿਚ ਹੈਨਰੀ ਵੀ ਹੈ। ਉਨ੍ਹਾਂ ਕਿਹਾ ਕਿ ਤਸਵੀਰ ਖਿੱਚਣ ਤੋਂ ਪਹਿਲਾਂ ਹੈਨਰੀ ਨੂੰ ਘਰ ਦੇ ਦੂਜੇ ਹਿੱਸੇ ਵਿਚ ਭੇਜ ਦਿੱਤਾ ਗਿਆ ਸੀ। ਜੇਨੀ ਦਾ ਕਹਿਣਾ ਹੈ ਕਿ ਹੈਨਰੀ ਉਂਝ ਤਾਂ ਤਸਵੀਰ ਖਿੱਚਵਾਉਣ ਨੂੰ ਤਿਆਰ ਨਹੀਂ ਹੁੰਦਾ ਪਰ ਉਸ ਨੂੰ ਜਿਸ ਕੰਮ ਲਈ ਮਣਾ ਕੀਤਾ ਜਾਵੇ ਉਹ ਉਸ ਨੂੰ ਜ਼ਰੂਰ ਕਰਦਾ ਹੈ। ਇਹ ਕਾਰਨ ਹੈ ਕਿ ਉਹ ਤਸਵੀਰ ਲੈਣ ਦੌਰਾਨ ਉਥੇ ਪਹੁੰਚ ਗਿਆ।