ਦੱਖਣੀ ਕੋਰੀਆ 'ਚ ਕੋਰੋਨਾ ਵਿਸਫੋਟ, 1 ਲੱਖ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ

07/27/2022 2:29:08 PM

ਸਿਓਲ (ਏਜੰਸੀ)- ਦੱਖਣੀ ਕੋਰੀਆ 'ਚ ਮੰਗਲਵਾਰ ਅੱਧੀ ਰਾਤ ਤੱਕ 24 ਘੰਟੇ ਪਹਿਲਾਂ ਦੇ ਮੁਕਾਬਲੇ 100,285 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਣ ਦੀ ਕੁੱਲ ਗਿਣਤੀ 19,446,946 ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (ਕੇਡੀਸੀਏ) ਦੇ ਅਨੁਸਾਰ ਰੋਜ਼ਾਨਾ ਕੇਸਲੋਡ ਪਿਛਲੇ ਦਿਨ 99,327 ਤੋਂ ਵੱਧ ਸੀ ਅਤੇ ਇੱਕ ਹਫ਼ਤੇ ਪਹਿਲਾਂ ਦੇ 76,379 ਤੋਂ ਵੀ ਵੱਧ ਸੀ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, 8 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ

ਸਮਾਚਾਰ ਏਜੰਸੀ ਸ਼ਿਨਹੂਆ ਨੇ ਕੇਡੀਸੀਏ ਦੇ ਹਵਾਲੇ ਨਾਲ ਦੱਸਿਆ ਕਿ ਪਿਛਲੇ ਹਫ਼ਤੇ ਲਈ ਪੁਸ਼ਟੀ ਕੀਤੇ ਕੇਸਾਂ ਦੀ ਰੋਜ਼ਾਨਾ ਔਸਤ ਗਿਣਤੀ 72,735 ਸੀ। ਨਵੇਂ ਕੇਸਾਂ ਵਿੱਚੋਂ 532 ਵਿਦੇਸ਼ਾਂ ਤੋਂ ਆਯਾਤ ਕੀਤੇ ਗਏ ਸਨ, ਜਿਸ ਨਾਲ ਕੁੱਲ ਮਾਮਲੇ 42,683 ਹੋ ਗਏ ਹਨ।ਸੰਕਰਮਿਤ ਲੋਕਾਂ ਦੀ ਗਿਣਤੀ ਜੋ ਕਿ ਗੰਭੀਰ ਹਾਲਤ ਵਿੱਚ ਸਨ, ਪਿਛਲੇ ਦਿਨ ਦੇ ਮੁਕਾਬਲੇ 9 ਵੱਧ ਕੇ 177 ਹੋ ਗਈ ਹੈ।25 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 24,932 ਹੋ ਗਈ। ਕੁੱਲ ਮੌਤ ਦਰ 0.13 ਫੀਸਦੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana