ਆਸਟਰੇਲੀਆ ਦੀਆਂ ਲਗਭਗ 60 ਖੇਤਰੀ ਅਖਬਾਰਾਂ ਨੇ ਛਪਾਈ ਕੀਤੀ ਬੰਦ

04/01/2020 8:27:58 PM

ਸਿਡਨੀ (ਏ. ਐੱਫ. ਪੀ.)–ਰੂਪਰਟ ਮੁਰਡੋਕ ਦੇ ਆਸਟਰੇਲੀਆ ਮੀਡੀਆ ਸਮੂਹ ‘ਨਿਊਜ਼ ਕਾਰਪ’ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਲਗਭਗ 60 ਖੇਤਰੀ ਅਖਬਾਰਾਂ ਦੀ ਛਪਾਈ ਬੰਦ ਕਰ ਰਿਹਾ ਹੈ ਕਿਉਂਕਿ ਪਹਿਲਾਂ ਤੋਂ ਔਖੇ ਦੌਰ ’ਚੋਂ ਲੰਘ ਰਹੀਆਂ ਅਖਬਾਰਾਂ ਨੂੰ ਕੋਵਿਡ-19 ਕਾਰਨ ਹੋਈ ਵਿਗਿਆਪਨ ਦੀ ਘਾਟ ਨੇ ਵੱਡਾ ਝਟਕਾ ਦਿੱਤਾ ਹੈ। ਸਮਾਚਾਰ ਕੰਪਨੀ ਨੇ ਕਿਹਾ ਕਿ ਨਿਊ ਸਾਊਥ ਵੇਲਸ, ਵਿਕਟੋਰੀਆ, ਕਵੀਂਸਲੈਂਡ ਅਤੇ ਦੱਖਣੀ ਆਸਟਰੇਲੀਆ ’ਚ ਉਹ ਛਪਾਈ ਬੰਦ ਕਰ ਕੇ ਹੁਣ ਉਨ੍ਹਾਂ ਨੂੰ ਆਨਲਾਈਨ ਕਰਨ ਜਾ ਰਹੇ ਹਨ।

PunjabKesari

‘ਨਿਊਜ਼ ਕਾਰਪ ਆਸਟਰੇਲੀਆ’ ਦੇ ਕਾਰਜਕਾਰੀ ਪ੍ਰਧਾਨ ਮਾਈਕਲ ਮਿਲਰ ਦੇ ਹਵਾਲੇ ਤੋਂ ਸਮੂਹ ਦੇ ਆਸਟਰੇਲੀਆਈ ਅਖਬਾਰ ਨੇ ਕਿਹਾ ਕਿ ਅਸੀਂ ਇਸ ਫੈਸਲੇ ਨੂੰ ਹਲਕੇ ’ਚ ਨਹੀਂ ਲਿਆ। ਮਿਲਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਕਟ ਨੇ ਆਰਥਿਕ ਦਬਾਅ ਪਾਇਆ ਹੈ ਅਤੇ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

PunjabKesari

ਦੁਨੀਆ ਭਰ ਦੇ ਤਮਾਮ ਜਿਥੇ ਦੇਸ਼ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ ਉਥੇ ਹੀ ਇਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੀ 8 ਲੱਖ 80 ਹਜ਼ਾਰ ਤੋਂ ਵਧੇਰੇ ਪਹੁੰਚ ਗਈ ਹੈ ਅਤੇ 44 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆ ਦੇ ਨਾਲ ਆਸਟਰੇਲੀਆ ਵੀ ਕੋਰੋਨਾਵਾਇਰਸ ਦੀ ਮਾਰ ਝੱਲ ਰਿਹਾ ਹੈ। ਇਸ ਜਾਨਲੇਵਾ ਵਾਇਰਸ ਕਾਰਨ ਆਸਟਰੇਲੀਆ ਵਿਚ ਬੁੱਧਵਾਰ ਤੱਕ 21 ਲੋਕਾਂ ਦੀ ਮੌਤ ਹੋ ਗਈ ਤੇ ਇਨਫੈਕਸ਼ਨ ਦੇ ਮਾਮਲੇ 4800 ਦਾ ਅੰਕੜਾ ਪਾਰ ਕਰ ਗਏ।

PunjabKesari


Karan Kumar

Content Editor

Related News