ਅਮਰੀਕਾ : ਸਕੂਲ ਨੇੜੇ ਹੋਈ ਗੋਲੀਬਾਰੀ ''ਚ ਛੇ ਨੌਜਵਾਨ ਜ਼ਖ਼ਮੀ

11/16/2021 10:47:35 AM

ਔਰੋਰਾ (ਏ.ਪੀ.): ਅਮਰੀਕਾ ਦੇ ਡੇਨਵਰ ਸ਼ਹਿਰ ਦੇ ਔਰੋਰਾ ਵਿਚ 'ਔਰੋਰਾ ਸੈਂਟਰਲ ਹਾਈ ਸਕੂਲ' ਨੇੜੇ ਇਕ ਪਾਰਕ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ ਛੇ ਨੌਜਵਾਨ ਜ਼ਖਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਪੁਲਸ ਮੁਖੀ ਵੈਨੇਸਾ ਵਿਲਸਨ ਨੇ ਦੱਸਿਆ ਕਿ ਜ਼ਖਮੀ ਨੌਜਵਾਨਾਂ ਦੀ ਉਮਰ 14 ਤੋਂ 18 ਸਾਲ ਦੇ ਵਿਚਕਾਰ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਸਕੂਲ ਦੇ ਪ੍ਰਿੰਸੀਪਲ ਸੀਨ ਹਿਊਜ਼ ਦੀ ਸੜਕ ਹਾਦਸੇ 'ਚ ਮੌਤ

ਉਨ੍ਹਾਂ ਨੇ ਕਿਹਾ ਕਿ ਮੌਕੇ 'ਤੇ ਮਿਲੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਬੰਦੂਕਾਂ ਤੋਂ ਕਈ ਗੋਲੀਆਂ ਚਲਾਈਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਜ਼ਖ਼ਮੀ ਵਿਦਿਆਰਥੀਆਂ ਵਿੱਚੋਂ ਇੱਕ ਦੀ ਐਮਰਜੈਂਸੀ ਸਰਜਰੀ ਕੀਤੀ ਗਈ। ਸਕੂਲ ਦੀ ਵਿਦਿਆਰਥਣ ਆਰੀਆ ਮੈਕਲੇਨ (15) ਨੇ ਦੱਸਿਆ ਕਿ ਜਦੋਂ ਉਹ ਸਕੂਲ ਦੇ ਫੁੱਟਬਾਲ ਮੈਦਾਨ ਵੱਲ ਜਾ ਰਹੀ ਸੀ ਤਾਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਉਨ੍ਹਾਂ ਨੂੰਬਹੁਤ ਸਾਰੀਆਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।

Vandana

This news is Content Editor Vandana