ਅਫ਼ਗਾਨਿਸਤਾਨ ’ਚ ਇਮਾਰਤ ਦੀ ਛੱਤ ਡਿੱਗਣ ਕਾਰਨ 6 ਲੋਕਾਂ ਦੀ ਮੌਤ

10/18/2021 9:18:56 AM

ਕਾਬੁਲ (ਵਾਰਤਾ) : ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਨੰਗਰਹਾਰ ਵਿਚ ਇਕ ਇਮਾਰਤ ਦੀ ਛੱਤ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ।

ਟੋਲੋ ਨਿਊਜ਼ ਨੇ ਸਥਾਨਕ ਨਾਗਰਿਕਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਮ੍ਰਿਤਕਾਂ ਵਿਚ ਕੋਈ ਵੀ ਬੱਚਾ ਨਹੀਂ ਹੈ। ਹਾਦਸੇ ਦੇ ਕਾਰਨ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ।
 

cherry

This news is Content Editor cherry