ਯੁਗਾਂਡਾ: ਸੜਕ ਹਾਦਸੇ ''ਚ 6 ਲੋਕਾਂ ਦੀ ਮੌਤ

03/23/2019 4:31:10 PM

ਕੰਪਾਲਾ— ਯੁਗਾਂਡਾ ਦੀ ਸੈਂਟਰਲ ਸਿਟੀ ਲੁਵੇਰੋ 'ਚ ਵਾਪਰੇ ਇਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਦੀ ਖਬਰ ਮਿਲੀ ਹੈ। ਇਸ ਹਾਦਸੇ 'ਚ 2 ਵਾਹਨ ਸ਼ਾਮਲ ਸਨ ਤੇ ਸ਼ੁੱਕਰਵਾਰ ਰਾਤ ਨੂੰ ਇਹ ਹਾਦਸਾ ਵਾਪਰਿਆ ਸੀ। ਪੁਲਸ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸਾਵਾਨਾਹ ਸੂਬੇ ਦੇ ਪੁਲਸ ਬੁਲਾਰੇ ਪਾਲ ਕਾਂਗਵ ਨੇ ਸਿਨਹੂਆ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਇਹ ਹਾਦਸਾ ਇਕ ਲਾਰੀ ਤੇ ਇਕ ਕਮਿਊਟਰ ਟੈਕਸੀ ਵਿਚਾਲੇ ਟੱਕਰ ਕਾਰਨ ਹੋਇਆ। ਸ਼ੁਰੂਆਤੀ ਖਬਰਾਂ 'ਚ ਹਾਦਸੇ ਦਾ ਕਾਰਨ ਗਲਤ ਤਰੀਕੇ ਨਾਲ ਕੀਤੀ ਡਰਾਈਵਿੰਗ ਦੱਸਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਟੈਕਸੀ ਨੇ ਦੂਜੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।

Baljit Singh

This news is Content Editor Baljit Singh