ਆਟੋ ਰਿਕਸ਼ਾ 'ਤੇ ਜਾ ਰਹੇ ਯਾਤਰੀਆਂ ਨੂੰ ਕਾਲ ਨੇ ਪਾਇਆ ਘੇਰਾ, 3 ਬੱਚਿਆਂ ਸਣੇ 6 ਲੋਕਾਂ ਦੀ ਦਰਦਨਾਕ ਮੌਤ

06/13/2023 9:24:33 AM

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਕੰਧਕੋਟ ਇਲਾਕੇ ਵਿਚ ਇਕ ਟਰੱਕ 2 ਆਟੋ ਰਿਕਸ਼ਾ 'ਤੇ ਡਿੱਗਣ ਕਾਰਨ 3 ਬੱਚਿਆਂ ਸਮੇਤ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਇਲਾਕੇ ਦੇ ਡਿਪਟੀ ਕਮਿਸ਼ਨਰ ਮਨਵਰ ਅਲੀ ਮਿਠਾਨੀ ਨੇ ਸੋਮਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸੂਬੇ ਦੇ ਕਸ਼ਮੋਰ ਜ਼ਿਲ੍ਹੇ ਦੇ ਕੰਧਕੋਟ ਸ਼ਹਿਰ ਦੇ ਸਾਕੀ ਮੋੜ ਇਲਾਕੇ ਵਿੱਚ ਇਕ ਟਰੱਕ 2 ਯਾਤਰੀਆਂ ਰਿਕਸ਼ਿਆਂ 'ਤੇ ਡਿੱਗ ਗਿਆ।

ਇਹ ਵੀ ਪੜ੍ਹੋ; OMG: ਪਤਨੀ ਹੀ ਬਣੀ ਪਤੀ ਦੀ ਜਾਨ ਦੀ ਦੁਸ਼ਮਣ, ਸੈਲਫੀ ਦੇ ਬਹਾਨੇ ਪਤੀ ਨੂੰ ਦਰਖ਼ਤ ਨਾਲ ਬੰਨ੍ਹ ਕੇ ਲਾ ਦਿੱਤੀ ਅੱਗ

ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪੁੱਜੀ ਪੁਲਸ ਅਤੇ ਬਚਾਅ ਟੀਮਾਂ ਨੇ ਭਾਰੀ ਮਸ਼ੀਨਰੀ ਨਾਲ ਟਰੱਕ ਨੂੰ ਚੁੱਕ ਕੇ ਕੁਚਲੇ ਹੋਏ ਵਾਹਨਾਂ 'ਚੋਂ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 3 ਬੱਚੇ ਅਤੇ 1 ਔਰਤ ਇੱਕੋ ਪਰਿਵਾਰ ਨਾਲ ਸਬੰਧਤ ਹੈ। ਇੱਕ ਚਸ਼ਮਦੀਦ ਅਨੁਸਾਰ, ਸੜਕ ਦੇ ਇੱਕ ਤਿੱਖੇ ਮੋੜ 'ਤੇ ਤੇਜ਼ ਰਫਤਾਰ ਵਾਹਨ ਤੋਂ ਡਰਾਈਵਰ ਦੇ ਕੰਟਰੋਲ ਗੁਆਉਣ ਤੋਂ ਬਾਅਦ ਟਰੱਕ ਆਟੋ ਰਿਕਸ਼ਾ ਦੇ ਉੱਪਰ ਜਾ ਡਿੱਗਿਆ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: UAE 'ਚ ਭਾਰਤੀ ਨੇ ਲਾਟਰੀ 'ਚ ਜਿੱਤੇ 4 ਲੱਖ ਰੁਪਏ, ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਦਾ ਕੀਤਾ ਵਾਅਦਾ

cherry

This news is Content Editor cherry