ਚੀਨ : ਬਾਇਓਟੈਕ ਵਰਕਸ਼ਾਪ ''ਚ ਹੋਇਆ ਧਮਾਕਾ, 6 ਲੋਕਾਂ ਦੀ ਮੌਤ

06/27/2019 8:37:54 AM

ਹਨਾਨ- ਚੀਨ ਦੇ ਹਨਾਨ ਸੂਬੇ 'ਚ ਸਥਿਤ ਬਾਇਓਟੈਕ ਵਰਕਸ਼ਾਪ 'ਚ ਬੁੱਧਵਾਰ ਸ਼ਾਮ ਨੂੰ ਹੋਏ ਧਮਾਕੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸਥਾਨਕ ਐਮਰਜੈਂਸੀ ਪ੍ਰਬੰਧਨ ਬਿਊਰੋ ਨੇ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਨੂੰ 7.50 ਵਜੇ ਵੇਈਸ਼ੀ ਕਾਊਂਟੀ 'ਚ ਜੂਮੀ ਬਾਓਟੇਕ ਕੰਪਨੀ ਲਿਮਿਟਡ 'ਚ ਧਮਾਕਾ ਹੋਣ ਕਾਰਨ 5 ਲੋਕਾਂ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਨੇ ਹਸਪਤਾਲ 'ਚ ਦਮ ਤੋੜ ਦਿੱਤਾ। 

ਬਿਊਰੋ ਮੁਤਾਬਕ ਧਮਾਕੇ 'ਚ ਜ਼ਖਮੀ 5 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕੰਪਨੀ ਦੇ ਮੁਖੀ ਨੂੰ ਜਾਂਚ ਲਈ ਹਿਰਾਸਤ 'ਚ ਲੈ ਲਿਆ ਗਿਆ ਹੈ।