ਦੇਰ ਰਾਤ ਤੱਕ ਬੈਠਣਾ ਖਤਰਨਾਕ, ਹੋ ਸਕਦੇ ਨੇ ਦਿਲ ਸਬੰਧੀ ਗੰਭੀਰ ਰੋਗ

07/15/2019 2:57:20 PM

ਲੰਡਨ (ਏਜੰਸੀ)- ਦੇਰ ਰਾਤ ਤੱਕ ਇਕੇ ਸਥਿਤੀ ਵਿਚ ਬੈਠਣ ਨਾਲ ਦਿਲ ਸਬੰਧੀ ਰੋਗਾਂ ਦਾ ਖਤਰਾ ਵੱਧ ਸਕਦਾ ਹੈ। ਖਾਸ ਕਰਕੇ ਔਰਤਾਂ ਸਬੰਧੀ ਇਹ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਇਕ ਨਵੇਂ ਸਰਵੇ ਮੁਤਾਬਕ ਦੇਰ ਰਾਤ ਤੱਕ ਇਕੋ ਹੀ ਸਥਿਤੀ ਵਿਚ ਬੈਠੀਆਂ ਰਹਿਣ ਵਾਲੀਆਂ ਔਰਤਾਂ ਦੇ ਫੇਫੜਿਆਂ ਵਿਚ ਖੂਨ ਦਾ ਥੱਕਾ ਬਣਨ ਦਾ ਖਤਰਾ ਸਰਗਰਮ ਰਹਿਣ ਵਾਲੀਆਂ ਔਰਤਾਂ ਦੇ ਮੁਕਾਬਲੇ ਵਿਚ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ, ਜੋ ਖਤਰਨਾਕ ਹੋ ਸਕਦਾ ਹੈ। ਇਹ ਪਹਿਲਾ ਅਧਿਐਨ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਦੇਰ ਰਾਤ ਤੱਕ ਇਕੋ ਹੀ ਸਥਿਤੀ ਵਿਚ ਬੈਠੇ ਰਹਿਣ ਨਾਲ ਪਲਮੋਨਰੀ ਇੰਬੋਲਿਜ਼ਮ ਦਾ ਖਤਰਾ ਵੱਧ ਸਕਦਾ ਹੈ, ਜੋ ਦਿਲ ਸਬੰਧੀ ਰੋਗ ਦਾ ਇਕ ਆਮ ਕਾਰਨ ਹੈ।
ਇਹ ਅਧਿਐਨ ਰਿਪੋਰਟ ਬ੍ਰਿਟਿਸ਼ ਮੈਡੀਕਲ ਜਨਰਲ ਵਿਚ ਪ੍ਰਕਾਸ਼ਿਤ ਹੋਈ ਹੈ। ਇਸ ਮੁਤਾਬਕ ਪਲਮੋਨਰੀ ਇੰਬੋਲਿਜ਼ਮ ਉਦੋਂ ਹੁੰਦਾ ਹੈ, ਜਦੋਂ ਪੈਰਾਂ ਦੀ ਨਸ ਨਾਲ ਫੇਫੜਿਆਂ ਤੱਕ ਹੋਣ ਵਾਲਾ ਖੂਨ ਦਾ ਪ੍ਰਵਾਹ ਜਮ ਜਾਂਦਾ ਹੈ। ਸਾਹ ਲੈਣ ਵਿਚ ਮੁਸ਼ਕਲ, ਛਾਤੀ ਵਿਚ ਦਰਦ ਅਤੇ ਕਫ ਇਸ ਦੇ ਲੱਛਣ ਹਨ। ਇਸ ਸਿੱਟੇ ਤੱਕ ਪਹੁੰਚਣ ਲਈ ਖੋਜਕਰਤਾਵਾਂ ਨੇ 69,950 ਮਹਿਲਾ ਨਰਸਾਂ ਦਾ 18 ਸਾਲ ਤੱਕ ਅਧਿਐਨ ਕੀਤਾ। ਹਰ ਦੋ ਸਾਲ 'ਤੇ ਇਨ੍ਹਾਂ ਤੋਂ ਇਨ੍ਹਾਂ ਦੀ ਜੀਵਨਸ਼ੈਲੀ ਨੂੰ ਲੈ ਕੇ ਸਵਾਲ ਕੀਤੇ ਗਏ। ਉਨ੍ਹਾਂ ਨੇ ਪਤਾ ਲਗਾਇਆ ਕਿ ਦੇਰ ਰਾਤ ਤੱਕ ਬੈਠੀਆਂ ਰਹਿਣ ਵਾਲੀਆਂ ਔਰਤਾਂ ਵਿਚ ਪਲਮੋਨਰੀ ਇੰਬੋਲਿਜ਼ਮ ਦਾ ਖਤਰਾ ਉਨ੍ਹਾਂ ਔਰਤਾਂ ਵਿਚ ਦੋ ਗੁਣਾ ਜ਼ਿਆਦਾ ਹੁੰਦਾ ਹੈ ਜੋ ਘੱਟ ਸਮੇਂ ਤੱਕ ਬੈਠਦੀ ਹੈ।

Sunny Mehra

This news is Content Editor Sunny Mehra