ਸੀਤਾਰਮਨ ਨੇ ਤ੍ਰਿੰਕੋਮਾਲੀ ’ਚ SBI ਦੀ ਬ੍ਰਾਂਚ ਦਾ ਕੀਤਾ ਉਦਘਾਟਨ

11/03/2023 11:38:38 AM

ਕੋਲੰਬੋ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਪੂਰਬੀ ਬੰਦਰਗਾਹ ਸ਼ਹਿਰ ਤ੍ਰਿੰਕੋਮਾਲੀ ਦਾ ਦੌਰਾ ਕੀਤਾ ਅਤੇ ਉੱਥੇ ਉਨ੍ਹਾਂ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇਕ ਬ੍ਰਾਂਚ ਦਾ ਉਦਘਾਟਨ ਕੀਤਾ। ਸੀਤਾਰਾਮਨ ਨੇ ਅੰਤਰਰਾਸ਼ਟਰੀ ਵਪਾਰ ਵਿਚ ਕਾਰਪੋਰੇਟ ਜਗਤ ਨੂੰ ਸਮਰਥਨ ਦੇਣ ਵਿਚ ਐੱਸ. ਬੀ. ਆਈ. ਦੀ ਭੂਮਿਕਾ ਦੀ ਸ਼ਲਾਘਾ ਵੀ ਕੀਤੀ। ਸੀਤਾਰਾਮਨ ਸ਼੍ਰੀਲੰਕਾ ਦੀ ਤਿੰਨ ਦਿਨਾਂ ਯਾਤਰਾ ’ਤੇ ਹਨ।

ਇਹ ਵੀ ਪੜ੍ਹੋ :   Red Arrows ਦੇ ਪਾਇਲਟ ਸਟਾਫ਼ ਦੀਆਂ ਔਰਤਾਂ ਦਾ ਕਰਦੇ ਸਨ ਜਿਣਸੀ ਸ਼ੋਸ਼ਣ : bombshell report

ਤ੍ਰਿੰਕੋਮਾਲੀ ਵਿਚ ਭਾਰਤੀ ਸਟੇਟ ਬੈਂਕ ਦੀ ਇਕ ਬ੍ਰਾਂਚ ਖੋਲ੍ਹਣ ਤੋਂ ਪਹਿਲਾਂ ਮਲਟੀ-ਐਥਨਿਕ ਸ਼ਹਿਰ ’ਚ ਮੁੱਖ ਹਿੰਦੂ ਮੰਦਰ ਵਿਚ ਜਾ ਕੇ ਸ਼ਰਧਾਂਜਲੀ ਭੇਟ ਕਰ ਕੇ ਉਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਉਦਘਾਟਨ ਸਮਾਰੋਹ ਵਿਚ ਪੂਰਬੀ ਸੂਬੇ ਦੇ ਗਵਰਨਰ ਸੇਂਥਿਲ ਤੋਂਡਾਮਨ, ਸ਼੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਗੋਪਾਲ ਬਾਗਲੇ ਅਤੇ ਐੱਸ. ਬੀ. ਆਈ. ਦੇ ਮੁਖੀ ਦਿਨੇਸ਼ ਖਾਰਾ ਹਾਜ਼ਰ ਰਹੇ।

ਇਹ ਵੀ ਪੜ੍ਹੋ :    ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ ਜੋੜਾ

ਬ੍ਰਾਂਚ ਦਾ ਉਦਘਾਟਨ ਕਰਨ ਤੋਂ ਬਾਅਦ ਸੀਤਾਰਾਮਨ ਨੇ ਐੱਸ. ਬੀ. ਆਈ. ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਪਣੀ 159 ਸਾਲਾਂ ਦੀ ਅਹਿਮ ਹਾਜ਼ਰੀ ਦੇ ਨਾਲ ਇਹ ਸ਼੍ਰੀਲੰਕਾ ਦਾ ਸਭ ਤੋਂ ਪੁਰਾਣਾ ਬੈਂਕ ਹੈ ਅਤੇ ਦੇਸ਼ ਅਤੇ ਵਿਦੇਸ਼ ’ਚ ਆਪਣਾ ਕਾਰੋਬਾਰ ਵਧਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀਲੰਕਾ ਦੇ ਆਰਥਿਕ ਸੰਕਟ ਦੌਰਾਨ ਇੱਥੇ ਐੱਸ. ਬੀ. ਆਈ. ਦੀ ਹਾਜ਼ਰੀ ਨੇ ਭਾਰਤ ਵਲੋਂ ਸ਼੍ਰੀਲੰਕਾ ਨੂੰ ਇਕ ਅਰਬ ਅਮਰੀਕੀ ਡਾਲਰ ਦੀ ਕਰਜ਼ਾ ਸਹੂਲਤ ਦੇ ਸੁਚਾਰੂ ਵਿਸਤਾਰ ਦਾ ਰਾਹ ਪੱਧਰਾ ਕੀਤਾ। ਸੀਤਾਰਾਮਨ ਨੇ ਬਾਅਦ ਵਿਚ ਬੰਦਰਗਾਹ ਸ਼ਹਿਰ ਵਿਚ ਲੰਕਾ ਇੰਡੀਅਨ ਕੰਪਨੀ ਕੰਪਲੈਕਸ ਦਾ ਦੌਰਾ ਵੀ ਕੀਤਾ।

ਇਹ ਵੀ ਪੜ੍ਹੋ :    ਗਡਕਰੀ ਦੀ ਐਲਨ ਮਸਕ ਨੂੰ ਦੋ ਟੁੱਕ, ਭਾਰਤ 'ਚ ਟੈਸਲਾ ਕਾਰਾਂ ਵੇਚਣ ਲਈ ਰੱਖੀ ਇਹ ਸ਼ਰਤ

ਇਹ ਵੀ ਪੜ੍ਹੋ :   ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur