ਰੋਂਦੀਆਂ ਭੈਣਾਂ ਦੀ ਪੁਕਾਰ— ''ਕੋਈ ਤਾਂ ਸਾਡੀ ਲਾਪਤਾ ਭੈਣ ਨੂੰ ਲੱਭ ਲਿਆਵੇ''

09/21/2017 1:35:51 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਦੋ ਭੈਣਾਂ ਨੇ ਮੀਡੀਆ ਜ਼ਰੀਏ ਲੋਕਾਂ ਨੂੰ ਜਨਤਕ ਅਪੀਲ ਕੀਤੀ ਹੈ ਕਿ ਕੋਈ ਤਾਂ ਉਨ੍ਹਾਂ ਦੀ ਲਾਪਤਾ ਭੈਣ ਨੂੰ ਲੱਭ ਲਿਆਵੇ। ਅਲੇਸ਼ਾ ਨਾਂ ਦੀ ਲੜਕੀ ਨਿਊ ਸਾਊਥ ਵੇਲਜ਼ ਖੇਤਰ ਤੋਂ ਪਿਛਲੇ 42 ਦਿਨਾਂ ਤੋਂ ਲਾਪਤਾ ਹੈ। ਅਲੇਸ਼ਾ ਬਾਇਡ ਨੂੰ ਆਖਰੀ ਵਾਰ ਨਿਊ ਸਾਊਥ ਵੇਲਜ਼ ਦੇ ਟਾਊਨ ਕੂਲੇਮਨ 'ਚ ਦੇਖਿਆ ਗਿਆ ਸੀ। ਉਹ ਬੀਤੀ 10 ਅਗਸਤ ਤੋਂ ਲਾਪਤਾ ਹੈ। 
ਆਲੇਸ਼ਾ ਦੀਆਂ ਭੈਣਾਂ ਨੇ ਕਿਹਾ ਕਿ 10 ਅਗਸਤ ਤੋਂ ਬਾਅਦ ਉਸ ਨਾਲ ਸਾਡਾ ਕੋਈ ਸੰਪਰਕ ਕਾਇਮ ਨਹੀਂ ਹੋਇਆ। ਆਲੇਸ਼ਾ ਦੀ ਭੈਣ ਅੰਮੀਰਾ ਬਾਇਡ ਨੇ ਕਿਹਾ ਕਿ ਆਲੇਸ਼ਾ ਇਕ ਚੰਗੀ ਇਨਸਾਨ ਹੈ। ਉਹ ਦੁਨੀਆ ਦੀ ਸੈਰ ਕਰੇਗੀ ਅਤੇ ਕਿਸੇ ਵੀ ਤਰ੍ਹਾਂ ਆਪਣੇ ਭੈਣ ਨੂੰ ਸੁਰੱਖਿਅਤ ਵਾਪਸ ਲੈ ਕੇ ਆਵੇਗੀ। ਉਸ ਨੇ ਕਿਹਾ ਕਿ ਆਲੇਸ਼ਾ ਜੇਕਰ ਤੂੰ ਸਾਨੂੰ ਸੁਣ ਰਹੀ ਹਾਂ ਤਾਂ ਅਸੀਂ ਇੰਨਾ ਹੀ ਕਹਾਂਗੇ ਕਿ ਅਸੀਂ ਤੈਨੂੰ ਪਿਆਰ ਕਰਦੇ ਹਾਂ। ਅਸੀਂ ਸਿਰਫ ਸੁਰੱਖਿਅਤ ਰਹਿਣਾ ਚਾਹੁੰਦੇ ਹਾਂ। 
ਓਧਰ ਪੁਲਸ ਆਲੇਸ਼ਾ ਦੀ ਭਾਲ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਆਲੇਸ਼ਾ ਜਿਸ ਕਾਰ 'ਚ ਸਵਾਰ ਹੋ ਕੇ ਗਈ ਸੀ, ਉਹ ਕੂਲੇਮਨ ਤੋਂ 40 ਕਿਲੋਮੀਟਰ ਦੂਰ ਮਿਲੀ, ਜਿੱਥੋਂ ਉਹ ਲਾਪਤਾ ਹੋਈ। ਪੁਲਸ ਨੇ ਦੱਸਿਆ ਕਿ ਪੁਲਸ 10 ਅਗਸਤ ਨੂੰ ਆਲੇਸ਼ਾ ਦੇ ਲਾਪਤਾ ਹੋਣ ਸੰਬੰਧਿਤ ਤੱਥਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।